ਭੁੱਕੀ ਤੇ ਨਸ਼ੀਲੀਆਂ ਗੋਲੀਆਂ ਸਣੇ ਚਾਰ ਗ੍ਰਿਫ਼ਤਾਰ
04:44 AM May 23, 2025 IST
ਨਿੱਜੀ ਪੱਤਰ ਪ੍ਰੇਰਕ
Advertisement
ਲੁਧਿਆਣਾ, 22 ਮਈ
ਪੁਲੀਸ ਨੇ ਭੁੱਕੀ ਅਤੇ ਨਸ਼ੀਲੀਆਂ ਗੋਲੀਆਂ ਸਮੇਤ ਚਾਰ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਜਾਣਕਾਰੀ ਮੁਤਾਬਕ ਥਾਣਾ ਕੂੰਮਕਲਾਂ ਦੇ ਥਾਣੇਦਾਰ ਲਖਵੀਰ ਸਿੰਘ ਦੀ ਅਗਵਾਈ ਹੇਠ ਪੁਲੀਸ ਪਾਰਟੀ ਪਿੰਡ ਪ੍ਰਤਾਪਗੜ੍ਹ ਨੇੜੇ ਗਸ਼ਤ ਕਰ ਰਹੀ ਸੀ ਤਾਂ ਬਲਦੇਵ ਸਿੰਘ ਵਾਸੀ ਪਿੰਡ ਹਾੜ੍ਹੀਆਂ ਨੂੰ ਪਿੰਡ ਭਮਾਂ ਕਲਾਂ ਕੋਹਾੜਾ ਤੋਂ ਮਾਛੀਵਾੜਾ ਰੋਡ ’ਤੇ ਖੜ੍ਹਿਆਂ ਕਾਬੂ ਕਰ ਕੇ ਉਸ ਪਾਸੋਂ 18 ਕਿਲੋ ਭੁੱਕੀ ਬਰਾਮਦ ਕੀਤੀ ਹੈ। ਇਸੇ ਤਰ੍ਹਾਂ ਥਾਣਾ ਡਿਵੀਜ਼ਨ ਨੰਬਰ 7 ਦੇ ਥਾਣੇਦਾਰ ਸੁਖਵਿੰਦਰ ਸਿੰਘ ਦੀ ਅਗਵਾਈ ਹੇਠ ਪੁਲੀਸ ਪਾਰਟੀ ਨੇ ਤਿੰਨ ਜਣਿਆਂ ਨੂੰ ਨਸ਼ੀਲੀਆਂ ਗੋਲੀਆਂ ਸਮੇਤ ਤਿੰਨ ਕਾਬੂ ਕੀਤਾ ਹੈ। ਪੁਲੀਸ ਪਾਰਟੀ ਗਸ਼ਤ ਸਬੰਧੀ ਸੈਂਟਰਲ ਜੇਲ੍ਹ ਦੀ ਬੈਕ ਸਾਈਡ ਮੌਜੂਦ ਸੀ ਤਾਂ ਗੌਤਮ ਸਾਹਨੀ, ਹੀਰਾ ਸਾਹਨੀ ਵਾਸੀ ਰਾਮ ਨਗਰ ਬਿਹਾਰੀ ਕਲੋਨੀ ਅਤੇ ਵਿਕਰਮ ਕੁਮਾਰ ਵਾਸੀ ਮੁਹੱਲਾ ਕਰਮ ਕਲੋਨੀ ਤਾਜਪੁਰ ਰੋਡ ਨੂੰ ਸ਼ੱਕ ਦੇ ਆਧਾਰ ’ਤੇ ਕਾਬੂ ਕਰ ਕੇ ਤਲਾਸ਼ੀ ਦੌਰਾਨ ਉਸ ਪਾਸੋਂ 3460 ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ ਗਈਆਂ।
Advertisement
Advertisement