ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਭਾਰੀ ਮੀਂਹ, ਤੂਫ਼ਾਨ ਤੇ ਗੜੇਮਾਰ ਨੇ ਫਸਲਾਂ ਨੁਕਸਾਨੀਆਂ

06:15 AM May 09, 2025 IST
featuredImage featuredImage
ਤੂਫਾਨ ਦੌਰਾਨ ਡਿੱੱਗੇ ਬਿਜਲੀ ਦੇ ਟਰਾਂਸਫਾਰਮਰ ਨੂੰ ਦੇਖਦੇ ਹੋਏ ਪਿੰਡ ਵਾਸੀ।

ਗੁਰਦੀਪ ਸਿੰਘ ਟੱਕਰ
ਮਾਛੀਵਾੜਾ, 8 ਮਈ
ਇਲਾਕੇ ਵਿੱਚ ਅੱਜ ਦੂਜੇ ਦਿਨ ਵੀ ਬੇਟ ਖੇਤਰ ਦੇ ਪਿੰਡਾਂ ਵਿਚ ਭਾਰੀ ਮੀਂਹ, ਤੂਫ਼ਾਨ ਤੇ ਗੜੇ ਪਹੇ ਜਿਸ ਕਾਰਨ ਸਭ ਤੋਂ ਵੱਧ ਮੱਕੀ ਦੀ ਫਸਲਾਂ ਦਾ ਨੁਕਸਾਨ ਹੋਇਆ। ਮਾਛੀਵਾੜਾ ਨੇੜਲੇ ਪਿੰਡ ਬੁਰਜ ਪਵਾਤ, ਹੇਡੋਂ ਬੇਟ ਅਤੇ ਆਸ-ਪਾਸ ਦੇ ਪਿੰਡਾਂ ਵਿਚ ਤੂਫ਼ਾਨ ਤੇ ਭਾਰੀ ਮੀਂਹ ਦੇ ਨਾਲ ਗੜੇਮਾਰੀ ਹੋਈ ਜਿਸ ਕਾਰਨ ਮੱਕੀ ਦੀ ਫਸਲ ਪਾਣੀ ਵਿਚ ਡੁੱਬ ਗਈ। ਗੜਿਆਂ ਕਾਰਨ ਮੱਕੀ ਦੀ ਫਸਲ ਦੇ ਪੱਤੇ ਵੀ ਨੁਕਸਾਨੇ ਗਏ ਹਨ। ਅੱਜ ਬੁਰਜ ਪਵਾਤ ਦੇ ਕਿਸਾਨ ਜਰਨੈਲ ਸਿੰਘ ਨੇ ਦੱਸਿਆ ਕਿ ਉਸ ਦੀ 5 ਏਕੜ ਤੋਂ ਵੱਧ ਮੱਕੀ ਦੀ ਫਸਲ ਮੀਂਹ ਦੇ ਪਾਣੀ ਵਿਚ ਡੁੱਬ ਗਈ। ਉਨ੍ਹਾਂ ਦੱਸਿਆ ਕਿ ਮੀਂਹ ਦੇ ਨਾਲ ਤੂਫ਼ਾਨ ਵੀ ਚੱਲਿਆ ਜਿਸ ਕਾਰਨ ਫਸਲਾਂ ਵਿਛ ਗਈਆਂ। ਇਸ ਇਲਾਕੇ ਵਿਚ ਕਈ ਕਿਸਾਨਾਂ ਦੇ ਪਾਪੂਲਰ ਦੇ ਬੂਟੇ ਵੀ ਤੂਫ਼ਾਨ ਕਾਰਨ ਗਿਰ ਗਏ।

Advertisement

ਅੱਜ ਦੂਜੇ ਦਿਨ ਵੀ ਤੂਫ਼ਾਨ ਕਾਰਨ ਮਾਛੀਵਾੜਾ ਇਲਾਕੇ ਦੇ ਕਿਸਾਨਾਂ ਦਾ ਕਾਫ਼ੀ ਆਰਥਿਕ ਨੁਕਸਾਨ ਹੋਇਆ। ਕਿਸਾਨਾਂ ਨੇ ਦੱਸਿਆ ਕਿ ਅੱਜ ਬੇਮੌਸਮੇ ਮੀਂਹ ਕਾਰਨ ਉਨ੍ਹਾਂ ਦਾ ਲੱਖਾਂ ਰੁਪਏ ਦਾ ਨੁਕਸਾਨ ਹੋ ਗਿਆ ਜਿਸ ਲਈ ਸਰਕਾਰ ਗਿਰਦਾਵਰੀ ਕਰਵਾ ਕੇ ਬਣਦਾ ਮੁਆਵਜ਼ਾ ਦੇਵੇ। ਬੇਟ ਦੇ ਪਿੰਡਾਂ ਵਿਚ ਸਬਜੀ ਦੀ ਕਾਸ਼ਤ ਕਰਨ ਵਾਲੇ ਕਿਸਾਨਾਂ ਨੇ ਦੱਸਿਆ ਕਿ ਉਨ੍ਹਾਂ ਨੇ ਕਈ ਏਕੜ ਵਿਚ ਟੀਂਡੇ, ਭਿੰਡੀ, ਖੀਰੇ, ਮਾਂਹ, ਮੂੰਗੀ ਦੀ ਫਸਲ ਬੀਜੀ ਸੀ ਪਰ ਮੀਂਹ ਨੇ ਸਾਰੀ ਫਸਲ ਤਬਾਹ ਕਰਕੇ ਰੱਖ ਦਿੱਤੀ। ਇਸ ਤੋਂ ਇਲਾਵਾ ਤੂਫ਼ਾਨ ਕਾਰਨ ਪਿੰਡਾਂ ਵਿਚ ਬਿਜਲੀ ਟਰਾਂਸਫਾਰਮ ਗਿਰ ਗਏ ਅਤੇ ਦਰੱਖਤ ਗਿਰਣ ਕਾਰਨ ਕਈ ਪਿੰਡਾਂ ਵਿਚ ਬਿਜਲੀ ਸਪਲਾਈ ਪ੍ਰਭਾਵਿਤ ਹੋਈ।

ਮੀਂਹ ਕਾਰਨ ਨੁਕਸਾਨੀ ਫ਼ਸਲ।
Advertisement
Advertisement