ਭਾਰਤ ਰਣਨੀਤਕ ਸਾਂਝੇਦਾਰੀ ਵਧਾਉਣ ਬਾਰੇ ਆਸਵੰਦ: ਜੈਸ਼ੰਕਰ
04:18 AM May 24, 2025 IST
ਬਰਲਿਨ: ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨੇ ਕਿਹਾ ਕਿ ਭਾਰਤ ਦੁਵੱਲੀ ਰਣਨੀਤਕ ਸਾਂਝੇਦਾਰੀ ਦਾ ਵਿਸਤਾਰ ਕਰਨ ਲਈ ਉਨ੍ਹਾਂ ਦੀ ਸਰਕਾਰ ਦੇ ਨਾਲ ਕੰਮ ਕਰਨ ਵਾਸਤੇ ਉਤਸ਼ਾਹਿਤ ਹੈ। ਜੈਸ਼ੰਕਰ ਨੈਦਰਲੈਂਡਜ਼, ਡੈਨਮਾਰਕ ਅਤੇ ਜਰਮਨੀ ਦੇ ਆਪਣੇ ਤਿੰਨ ਦੇਸ਼ਾਂ ਦੇ ਦੌਰੇ ਦੇ ਆਖ਼ਰੀ ਪੜਾਅ ਤਹਿਤ ਬਰਲਿਨ ਵਿੱਚ ਹਨ। ਉਨ੍ਹਾਂ ‘ਐਕਸ’ ਉੱਤੇ ਪੋਸਟ ਪਾ ਕੇ ਕਿਹਾ, ‘‘ਮੈਂ ਅੱਜ ਬਰਲਿਨ ਵਿੱਚ ਚਾਂਸਲਰ ਫਰੈਡਰਿਕ ਮਰਜ਼ ਨੂੰ ਮਿਲ ਕੇ ਮਾਣ ਮਹਿਸੂਸ ਕੀਤਾ। ਅਸੀਂ ਰਣਨੀਤਕ ਸਾਂਝੇਦਾਰੀ ਦਾ ਵਿਸਤਾਰ ਕਰਨ ਲਈ ਉਨ੍ਹਾਂ ਦੀ ਸਰਕਾਰ ਨਾਲ ਕੰਮ ਕਰਨ ਵਾਸਤੇ ਉਤਸ਼ਾਹਿਤ ਹਾਂ। ਭਾਰਤ ਅਤਿਵਾਦ ਦੀ ਚੁਣੌਤੀ ਦਾ ਡੱਟ ਕੇ ਮੁਕਾਬਲਾ ਕਰ ਰਿਹਾ ਹੈ, ਅਜਿਹੇ ਵਿੱਚ ਭਾਰਤ ਪ੍ਰਤੀ ਜਰਮਨੀ ਦੀ ਇਕਜੁੱਟਤਾ ਦੀ ਮੈਂ ਸ਼ਲਾਘਾ ਕਰਦਾ ਹਾਂ।’’ ਉਨ੍ਹਾਂ ਵਿੱਤ ਅਤੇ ਊਰਜਾ ਮੰਤਰੀ ਕੈਥਰੀਨਾ ਰੀਚੇ ਨਾਲ ਵੀ ਮੁਲਾਕਾਤ ਕੀਤੀ। -ਪੀਟੀਆਈ
Advertisement
Advertisement