ਭਾਰਤ-ਪਾਕਿ ਵਿਚਾਲੇ ਦੋਸਤੀ ਦਾ ਪੁਲ ਬਣੇ ਜੰਮੂ-ਕਸ਼ਮੀਰ: ਮਹਿਬੂਬਾ
04:36 AM Jun 01, 2025 IST
ਸ੍ਰੀਨਗਰ: ਪੀਪਲਜ਼ ਡੈਮੋਕਰੈਟਿਕ ਪਾਰਟੀ (ਪੀਡੀਪੀ) ਦੀ ਪ੍ਰਧਾਨ ਮਹਿਬੂਬਾ ਮੁਫ਼ਤੀ ਨੇ ਅੱਜ ਕਿਹਾ ਕਿ ਜੰਮੂ-ਕਸ਼ਮੀਰ ਨੂੰ ਭਾਰਤ ਅਤੇ ਪਾਕਿਸਤਾਨ ਵਿਚਾਲੇ ਜੰਗ ਦਾ ਮੈਦਾਨ ਨਹੀਂ ਸਗੋਂ ਦੋਸਤੀ ਦਾ ਪੁਲ ਬਣਨਾ ਚਾਹੀਦਾ ਹੈ। ਇੱਥੇ ਪਾਰਟੀ ਵਰਕਰਾਂ ਨੂੰ ਸੰਬੋਧਨ ਕਰਦਿਆਂ ਮੁਫ਼ਤੀ ਨੇ ਕਿਹਾ ਕਿ ਜੰਮੂ-ਕਸ਼ਮੀਰ ਹਮੇਸ਼ਾ ਜੰਗ ਅਤੇ ਹਿੰਸਾ ਦਾ ਸ਼ਿਕਾਰ ਰਿਹਾ ਹੈ। ਉਨ੍ਹਾਂ ਇਸ ਖੇਤਰ ਦੀ ਤੁਲਨਾ ‘ਦੋ ਲੜਦੇ ਹਾਥੀਆਂ ਦੇ ਪੈਰਾਂ ਹੇਠ ਮਿੱਧੇ ਜਾਂਦੇ ਘਾਹ’ ਨਾਲ ਕੀਤੀ। ਉਨ੍ਹਾਂ ਕਿਹਾ, ‘ਪੀਡੀਪੀ ਸ਼ਾਂਤੀ ਕਾਇਮ ਕਰਨ ਲਈ ਆਪਣੀ ਆਵਾਜ਼ ਬੁਲੰਦ ਕਰਦੀ ਰਹੇਗੀ ਅਤੇ ਲੋਕਾਂ ਦੀਆਂ ਭਾਵਨਾਵਾਂ ਦਰਸਾਉਂਦੀ ਰਹੇਗੀ। ਸਾਨੂੰ ਜੰਗ ਦੇ ਭੂਤ ਨੂੰ ਖਤਮ ਕਰਨਾ ਚਾਹੀਦਾ ਹੈ।’ -ਪੀਟੀਆਈ
Advertisement
Advertisement