ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਭਾਰਤ-ਪਾਕਿ ਤਣਾਅ: ਹਾਈ ਪਾਵਰ ਕਮੇਟੀ ਵੱਲੋਂ ਪੀਜੀਆਈ ਦੇ ਐਡਵਾਂਸਡ ਟਰੌਮਾ ਸੈਂਟਰ ਦਾ ਦੌਰਾ

05:16 AM May 10, 2025 IST
featuredImage featuredImage
ਪੀਜੀਆਈ ਦੇ ਟਰੌਮਾ ਸੈਂਟਰ ਦੇ ਨਿਰੀਖਣ ਮੌਕੇ ਹਾਈ ਪਾਵਰ ਕਮੇਟੀ।

ਪੱਤਰ ਪ੍ਰੇਰਕ
ਚੰਡੀਗੜ੍ਹ, 8 ਮਈ
ਭਾਰਤ ਅਤੇ ਪਾਕਿਸਤਾਨ ਵਿਚਕਾਰ ਚੱਲ ਰਹੀ ਤਣਾਅਪੂਰਨ ਸਥਿਤੀ ਦੇ ਮੱਦੇਨਜ਼ਰ ਪੀਜੀਆਈਐੱਮਈਆਰ. ਚੰਡੀਗੜ੍ਹ ਦੇ ਐਡਵਾਂਸਡ ਟਰੌਮਾ ਸੈਂਟਰ ਵਿੱਚ ਸਹੂਲਤਾਂ ਦੀ ਤਿਆਰੀਆਂ ਦਾ ਨਿਰੀਖਣ ਕਰਨ ਲਈ ਸੰਸਥਾਨ ਦੇ ਡਾਇਰੈਕਟਰ ਪ੍ਰੋ. ਵਿਵੇਕ ਲਾਲ ਦੀ ਅਗਵਾਈ ਹੇਠ ਅੱਜ ਹਾਈ-ਪਾਵਰ ਕਮੇਟੀ ਵੱਲੋਂ ਦੌਰਾ ਕੀਤਾ ਗਿਆ।
ਕਮੇਟੀ ਵਿੱਚ ਡਿਪਟੀ ਡਾਇਰੈਕਟਰ ਐਡਮਿਨ ਪੰਕਜ ਰਾਏ, ਡਾ. ਵਿਜੇ ਗੋਨੀ, ਡਾ. ਸੰਜੇ ਜੈਨ, ਡਾ. ਐੱਸ.ਕੇ. ਗੁਪਤਾ, ਡਾ. ਅਤੁਲ ਪਰਾਸ਼ਰ, ਡਾ. ਵਿਸ਼ਾਲ ਕੁਮਾਰ, ਡਾ. ਨਿਧੀ ਪਾਂਡਾ, ਡਾ. ਕਾਜਲ ਜੈਨ, ਡਾ. ਸੰਦੀਪ ਪਟੇਲ, ਡਾ. ਸਮੀਰ ਅਗਰਵਾਲ, ਕਰਨਲ ਭੱਟੀ ਅਤੇ ਸੀਨੀਅਰ ਮੈਡੀਕਲ ਸੁਪਰਡੈਂਟ ਡਾ. ਵਿਪਿਨ ਕੌਸ਼ਲ ਸਮੇਤ ਪ੍ਰਮੁੱਖ ਅਧਿਕਾਰੀਆਂ ਨੇ ਸ਼ਿਰਕਤ ਕੀਤੀ। ਟੀਮ ਨੇ ਮੌਜੂਦਾ ਤਣਾਅਪੂਰਨ ਕੌਮਾਂਤਰੀ ਦ੍ਰਿਸ਼ ਦੇ ਵਿਚਕਾਰ ਮਰੀਜ਼ਾਂ ਦੀ ਆਮਦ ਦੇ ਪ੍ਰਬੰਧਨ ਲਈ ਮੌਜੂਦਾ ਤਿਆਰੀਆਂ ਦੀ ਸਮੀਖਿਆ ਕੀਤੀ।
ਇਸ ਦੌਰੇ ਦੌਰਾਨ ਕਮੇਟੀ ਨੇ ਹਸਪਤਾਲ ਵਿੱਚ ਬੈੱਡਾਂ ਦੀ ਉਪਲਬਧਤਾ, ਆਈ.ਸੀ.ਯੂ. ਸਹੂਲਤਾਂ, ਵੈਂਟੀਲੇਟਰ, ਜ਼ਰੂਰੀ ਦਵਾਈਆਂ, ਇਮਪਲਾਂਟ ਅਤੇ ਬਲੱਡ ਬੈਂਕ ਦੀ ਸਮਰੱਥਾ ਆਦਿ ਬਾਰੇ ਪੂਰੀ ਜਾਣਾਕਾਰੀ ਹਾਸਿਲ ਕੀਤੀ।
ਡਾਇਰੈਕਟਰ ਪ੍ਰੋ. ਵਿਵੇਕ ਲਾਲ ਨੇ ਜ਼ੋਰ ਦੇ ਕੇ ਕਿਹਾ ਪੀਜੀਆਈ. ਮਨੁੱਖੀ ਜੀਵਨ ਦੀ ਰੱਖਿਆ ਲਈ ਪੂਰੀ ਤਰ੍ਹਾਂ ਵਚਨਬੱਧ ਹੈ ਅਤੇ ਕਿਸੇ ਵੀ ਐਮਰਜੈਂਸੀ ਹਾਲਾਤ ਨਾਲ ਨਜਿੱਠਣ ਵਾਸਤੇ ਪੂਰੀ ਤਰ੍ਹਾਂ ਤਿਆਰ ਹੈ। ਉਨ੍ਹਾਂ ਦੱਸਿਆ ਕਿ ਪੀਜੀਆਈ ਚੰਡੀਗੜ੍ਹ ਤੋਂ ਇੱਕ ਮੈਡੀਕਲ ਟੀਮ ਨੂੰ ਕੌਮੀ ਡਿਊਟੀ ਲਈ ਜੰਮੂ ਅਤੇ ਕਸ਼ਮੀਰ ਵੀ ਭੇਜਿਆ ਗਿਆ ਹੈ।

Advertisement

ਯੂਟੀ ਸਿਹਤ ਵਿਭਾਗ ਨੇ ਐਮਰਜੈਂਸੀ ਹਾਲਾਤ ਲਈ ਕਮਰ ਕੱਸੀ

ਚੰਡੀਗੜ੍ਹ: ਭਾਰਤ-ਪਾਕਿਸਤਾਨ ਦੇਸ਼ਾਂ ਵਿਚਾਲੇ ਤਣਾਅ ਦੌਰਾਨ ਸਿਹਤ ਵਿਭਾਗ ਚੰਡੀਗੜ੍ਹ ਨੇ ਸ਼ਹਿਰ ਵਿੱਚ ਕਿਸੇ ਵੀ ਤਰ੍ਹਾਂ ਦੀ ਐਮਰਜੈਂਸੀ ਨਾਲ ਨਜਿੱਠਣ ਲਈ ਤਿਆਰੀ ਕਰ ਲਈ ਹੈ। ਸਿਹਤ ਵਿਭਾਗ ਵੱਲੋਂ ਮਿਲੀ ਜਾਣਕਾਰੀ ਮੁਤਾਬਕ ਕੰਟਰੋਲ ਰੂਮ ਜੀਐੱਮਐੱਸਐੱਚ.-16, ਚੰਡੀਗੜ੍ਹ ਵਿਖੇ ਸਥਾਪਿਤ ਕੀਤਾ ਗਿਆ ਹੈ ਜਿਸ ਦੇ ਲਈ ਇੱਕ ਸਮਰਪਿਤ ਨੋਡਲ ਅਫ਼ਸਰ ਨਿਯੁਕਤ ਕੀਤਾ ਗਿਆ ਹੈ ਅਤੇ ਇਸ ਨੂੰ ਸੰਭਾਲਣ ਲਈ ਲੋੜੀਂਦਾ ਸਟਾਫ਼ ਰੋਟੇਸ਼ਨਲ ਡਿਊਟੀਆਂ ’ਤੇ ਲਗਾਇਆ ਗਿਆ ਹੈ। ਜੀਐੱਮਐੱਸਐੱਚ-16 ਅਤੇ ਸਬੰਧਿਤ ਸਿਵਲ ਹਸਪਤਾਲਾਂ ਦੇ ਐਮਰਜੈਂਸੀ ਵਿਭਾਗਾਂ ਨੂੰ ਢੁਕਵੀਂ ਮਨੁੱਖੀ ਸ਼ਕਤੀ, ਉਪਕਰਨ ਅਤੇ ਲੋੜੀਂਦੀਆਂ ਦਵਾਈਆਂ ਨਾਲ ਲੈਸ ਕੀਤਾ ਗਿਆ ਹੈ। ਵਿਭਾਗ ਵੱਲੋਂ ਸਾਰੇ ਸਟਾਫ਼ ਦੀਆਂ ਛੁੱਟੀਆਂ ਰੱਦ ਕਰ ਦਿੱਤੀਆਂ ਗਈਆਂ ਹਨ ਅਤੇ ਸਾਰੇ ਸਟਾਫ਼ ਦੇ ਰੋਟੇਸ਼ਨਲ ਡਿਊਟੀ ਰੋਸਟਰ ਤਿਆਰ ਕੀਤੇ ਗਏ ਹਨ। ਐਂਬੂਲੈਂਸਾਂ ਨੂੰ ਵੀ ਪੂਰੀ ਤਰ੍ਹਾਂ ਅਲਰਟ ਕੀਤਾ ਗਿਆ ਹੈ। ਸਿਹਤ ਵਿਭਾਗ ਦੇ ਹਸਪਤਾਲਾਂ ਵਿੱਚ ਸੰਚਾਰ ਨੈੱਟਵਰਕ ਨੂੰ ਮਜ਼ਬੂਤ ਕੀਤਾ ਗਿਆ ਹੈ। ਸਾਰੇ ਸਟਾਫ਼ ਨੂੰ ਇਨ੍ਹਾਂ ਐੱਸ.ਓ.ਪੀਜ਼ ਬਾਰੇ ਜਾਣੂ ਕਰਵਾਇਆ ਗਿਆ ਹੈ ਕਿ ਖਾਸ ਕਰਕੇ ਹਸਪਤਾਲਾਂ ਵਿੱਚ ਬਲੈਕਆਊਟ ਦੌਰਾਨ ਪ੍ਰਬੰਧਨ ਵਾਸਤੇ ਵੀ ਤਿਆਰ ਕੀਤਾ ਗਿਆ ਹੈ।

Advertisement

Advertisement