ਭਾਰਤ ਨੇ ਪਾਕਿਸਤਾਨ ਨੂੰ ਆਈਐੱਮਐੱਫ ਫੰਡਿੰਗ ’ਤੇ ਚਿੰਤਾ ਜਤਾਈ
05:58 AM May 10, 2025 IST
ਨਵੀਂ ਦਿੱਲੀ: ਅਮਰੀਕਾ ਦੇ ਵਾਸ਼ਿੰਗਟਨ ’ਚ ਹੋਣ ਵਾਲੀ ਕੌਮਾਂਤਰੀ ਮੁਦਰਾ ਕੋਸ਼ (ਆਈਐੱਮਐੱਫ) ਦੀ ਮੀਟਿੰਗ ’ਚ ਸੱਤ ਅਰਬ ਡਾਲਰ ਕੇ ਕਰਜ਼ਾ ਪ੍ਰੋਗਰਾਮ ਤਹਿਤ ਪਾਕਿਸਤਾਨ ਦੀ ਪ੍ਰਗਤੀ ਦੀ ਸਮੀਖਿਆ ਕੀਤੀ ਜਾਵੇਗੀ। ਭਾਰਤ ਨੇ ਸਪੱਸ਼ਟ ਸੰਕੇਤ ਦਿੱਤੇ ਹਨ ਕਿ ਉਹ ਇਸਲਾਮਾਬਾਦ ਨੂੰ ਵਿੱਤੀ ਸਹਾਇਤਾ ਜਾਰੀ ਰੱਖਣ ’ਤੇ ਰਸਮੀ ਤੌਰ ’ਤੇ ਚਿੰਤਾ ਜ਼ਾਹਿਰ ਕਰੇਗਾ। ਵਿਦੇਸ਼ ਸਕੱਤਰ ਵਿਕਰਮ ਮਿਸਰੀ ਨੇ ਪਾਕਿਸਤਾਨ ਨੂੰ ਆਈਐੱਮਐੱਫ ਦੀਆਂ ਪਿਛਲੀਆਂ ਮਦਦਾਂ ਦੀ ਪ੍ਰਭਾਵਸ਼ੀਲਤਾ ’ਤੇ ਸਵਾਲ ਚੁੱਕੇ ਅਤੇ ਨਾਕਾਮ ਰਹੇ ਪ੍ਰੋਗਰਾਮਾਂ ਦੇ ਇਤਿਹਾਸ ਦਾ ਹਵਾਲਾ ਦਿੱਤਾ ਤੇ ਕਿਹਾ ਕਿ ਭਾਰਤ ਨੂੰ ਕੋਈ ਬੁਨਿਆਦੀ ਸੁਧਾਰ ਦਿਖਾਈ ਨਹੀਂ ਦਿੱਤਾ। ਮਿਸਰੀ ਨੇ ਕਿਹਾ, ‘ਪਿਛਲੇ ਤਿੰਨ ਦਹਾਕਿਆਂ ਦੌਰਾਨ ਆਈਐੱਮਐੱਫ ਵੱਲੋਂ ਕਈ ਪ੍ਰੋਗਰਾਮਾਂ ਦੀ ਮਨਜ਼ੂਰੀ ਦਿੱਤੀ ਗਈ। ਮੈਨੂੰ ਲਗਦਾ ਹੈ ਕਿ ਤੁਹਾਨੂੰ ਵੀ ਅਨੁਮਾਨ ਹੋਵੇਗਾ ਕਿ ਇਨ੍ਹਾਂ ’ਚੋਂ ਕਿੰਨੇ ਪ੍ਰੋਗਰਾਮ ਕਾਮਯਾਬ ਹੋਏ ਹਨ। ਸ਼ਾਇਦ ਬਹੁਤੇ ਨਹੀਂ।’ -ਟਨਸ
Advertisement
Advertisement