ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਭਾਰਤ ਨਾਲ ਸ਼ਾਂਤੀ ਚਾਹੁੰਦਾ ਹੈ ਪਾਕਿਸਤਾਨ: ਬਿਲਾਵਲ ਭੁੱਟੋ

04:40 AM May 07, 2025 IST
featuredImage featuredImage
ਕੌਮੀ ਅਸੈਂਬਲੀ ’ਚ ਸੰਬੋਧਨ ਕਰਦੇ ਹੋਏ ਬਿਲਾਵਲ ਭੁੱਟੋ। -ਫੋਟੋ: ਏਐੱਨਆਈ

ਇਸਲਾਮਾਬਾਦ, 6 ਮਈ
ਪਾਕਿਸਤਾਨ ਪੀਪਲਜ਼ ਪਾਰਟੀ (ਪੀਪੀਪੀ) ਦੇ ਚੇਅਰਮੈਨ ਬਿਲਾਵਲ ਭੁੱਟੋ ਜ਼ਰਦਾਰੀ ਜਿਨ੍ਹਾਂ ਨੇ ਭਾਰਤ ਵੱਲੋਂ ਸਿੰਧੂ ਨਦੀ ਦਾ ਪਾਣੀ ਰੋਕਣ ’ਤੇ ਖੂਨ ਖਰਾਬੇ ਦੀ ਫੋਕੀ ਧਮਕੀ ਦਿੱਤੀ ਸੀ, ਨੇ ਭਾਰਤ ਨਾਲ ਸ਼ਾਂਤੀ ਬਣਾਈ ਰੱਖਣ ਦੀ ਮੰਗ ਕੀਤੀ ਤੇ ਕਿਹਾ ਕਿ ਪਾਕਿਸਤਾਨ ਲੜਨ ਲਈ ਨਹੀਂ ਬਲਕਿ ਆਜ਼ਾਦੀ ਲਈ ਲੜਨ ਵਾਸਤੇ ਵਚਨਬੱਧ ਹੈ। ‘ਡਾਅਨ’ ਅਖ਼ਬਾਰ ਦੀ ਖ਼ਬਰ ’ਚ ਇਹ ਜਾਣਕਾਰੀ ਦਿੱਤੀ ਗਈ।
ਪਾਕਿਸਤਾਨ ਦੀ ਕੌਮੀ ਅਸੈਂਬਲੀ ’ਚ ਆਪਣੇ ਸੰਬੋਧਨ ਦੌਰਾਨ ਅੱਜ ਉਨ੍ਹਾਂ ਦਾਅਵਾ ਕੀਤਾ ਕਿ ਪਾਕਿਸਤਾਨ ਦਹਿਸ਼ਤਗਰਦੀ ਤੋਂ ਪੀੜਤ ਹੈ ਅਤੇ ਉਹ ਅਤਿਵਾਦ ਨੂੰ ਸ਼ਹਿ ਨਹੀਂ ਦਿੰਦਾ। ਡਾਅਨ ਦੀ ਰਿਪੋਰਟ ਮੁਤਾਬਕ ਬਿਲਾਵਲ ਨੇ ਕਿਹਾ, ‘‘ਜੇ ਭਾਰਤ ਸ਼ਾਂਤੀ ਦੇ ਰਾਹ ’ਤੇ ਚੱਲਣਾ ਚਾਹੁੰਦਾ ਹੈ ਤਾਂ ਉਨ੍ਹਾਂ ਨੂੰ ਬਾਹਾਂ ਖੋਲ੍ਹ ਕੇ ਅੱਗੇ ਆਉਣਾ ਚਾਹੀਦਾ ਹੈ, ਮੁੱਠੀਆਂ ਬੰਦ ਕਰਕੇ ਨਹੀਂ। ਉਨ੍ਹਾਂ ਨੂੰ ਤੱਥ ਸਾਹਮਣੇ ਰੱਖਣੇ ਚਾਹੀਦੇ ਹਨ, ਮਨਘੜਤ ਗੱਲਾਂ ਨਹੀਂ। ਆਓ ਅਸੀਂ ਗੁਆਂਢੀਆਂ ਵਜੋਂ ਰਲ ਕੇ ਬੈਠੀਏ ਤੇ ਸੱਚ ਬੋਲੀਏ।’’ ਉਨ੍ਹਾਂ ਆਖਿਆ, ‘‘ਜੇ ਉਹ ਅਜਿਹਾ ਨਹੀਂ ਕਰਦੇ ਤਾਂ ਉਨ੍ਹਾਂ ਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਪਾਕਿਸਤਾਨ ਦੇ ਲੋਕ ਗੋਡੇ ਨਹੀਂ ਟੇਕਣਗੇ। ਪਾਕਿਸਤਾਨ ਦੇ ਲੋਕਾਂ ’ਚ ਲੜਨ ਦਾ ਜਜ਼ਬਾ ਹੈ। ਇਸ ਕਰਕੇ ਨਹੀਂ ਕਿ ਸਾਨੂੰ ਲੜਾਈ ਪਸੰਦ ਹੈ ਬਲਕਿ ਇਸ ਲਈ ਕਿ ਅਸੀਂ ਆਜ਼ਾਦੀ ਪਸੰਦ ਕਰਦੇ ਹਾਂ।’’ -ਏਐੱਨਆਈ

Advertisement

Advertisement