ਭਾਰਤ ਦੇ ਤੁਰਕੀ ਤੇ ਅਜ਼ਰਬਾਇਜਾਨ ਨਾਲ ਵਪਾਰਕ ਸਬੰਧਾਂ ’ਚ ਤਣਾਅ
05:53 AM May 15, 2025 IST
ਨਵੀਂ ਦਿੱਲੀ: ਭਾਰਤ ਦੇ ਤੁਰਕੀ ਤੇ ਅਜ਼ਰਬਾਇਜਾਨ ਨਾਲ ਵਪਾਰਕ ਸਬੰਧਾਂ ਵਿੱਚ ਤਣਾਅ ਆਉਣ ਦੀ ਸੰਭਾਵਨਾ ਹੈ ਕਿਉਂਕਿ ਇਨ੍ਹਾਂ ਦੋਵੇਂ ਦੇਸ਼ਾਂ ਨੇ ਪਾਕਿਸਤਾਨ ਦਾ ਸਮਰਥਨ ਕੀਤਾ ਹੈ ਅਤੇ ਉੱਥੇ ਸਥਿਤ ਅਤਿਵਾਦੀ ਟਿਕਾਣਿਆਂ ’ਤੇ ਭਾਰਤ ਦੇ ਹਾਲ ਦੇ ਹਮਲਿਆਂ ਦੀ ਆਲੋਚਨਾ ਕੀਤੀ ਹੈ। ਇਨ੍ਹਾਂ ਮੁਲਕਾਂ ਵੱਲੋਂ ਪਾਕਿਸਤਾਨ ਨੂੰ ਦਿੱਤੇ ਸਮਰਥਨ ਤੋਂ ਬਾਅਦ ਪੂਰੇ ਦੇਸ਼ ਵਿੱਚ ਤੁਰਕੀ ਦੇ ਸਾਮਾਨ ਅਤੇ ਸੈਰ-ਸਪਾਟੇ ਦਾ ਬਾਈਕਾਟ ਕਰਨ ਦੀ ਮੰਗ ਉੱਠ ਰਹੀ ਹੈ। ਇਸ ਤੋਂ ਇਲਾਵਾ ‘ਈਜ਼ਮਾਈਟ੍ਰਿਪ’ ਅਤੇ ‘ਇਕਸਿਗੋ’ ਵਰਗੇ ਆਨਲਾਈਨ ਯਾਤਰਾ ਪਲੈਟਫਾਰਮਾਂ ਨੇ ਇਨ੍ਹਾਂ ਦੇਸ਼ਾਂ ਦੇ ਦੌਰੇ ਖ਼ਿਲਾਫ਼ ਐਡਵਾਈਜ਼ਰੀ ਜਾਰੀ ਕੀਤੀ ਹੈ। -ਪੀਟੀਆਈ
Advertisement
Advertisement