ਭਾਰਤ ਦਾ ਗਲਤ ਨਕਸ਼ਾ ਪੋਸਟ ਕਰਨ ’ਤੇ ਇਜ਼ਰਾਇਲੀ ਫੌਜ ਨੇ ਮੁਆਫ਼ੀ ਮੰਗੀ
04:20 AM Jun 15, 2025 IST
ਯੇਰੂਸ਼ਲਮ, 14 ਜੂਨ
ਇਜ਼ਰਾਇਲੀ ਫੌਜ ਨੇ ਜੰਮੂ ਕਸ਼ਮੀਰ ਨੂੰ ਪਾਕਿਸਤਾਨ ਦੇ ਹਿੱਸੇ ਵਜੋਂ ਦਰਸਾਉਂਦਾ ਗਲਤ ਨਕਸ਼ਾ ਪੋਸਟ ਕਰਨ ਲਈ ਮੁਆਫ਼ੀ ਮੰਗੀ ਹੈ ਅਤੇ ਕਿਹਾ ਹੈ ਕਿ ਸਬੰਧਤ ਨਕਸ਼ਾ ‘ਸੀਮਾਵਾਂ ਨੂੰ ਸਹੀ ਢੰਗ ਨਾਲ ਦਰਸਾਉਣ ਵਿੱਚ ਨਾਕਾਮ ਰਿਹਾ।’ ਇਜ਼ਰਾਇਲੀ ਫੌਜ ਵੱਲੋਂ ਨਕਸ਼ਾ ਪੋਸਟ ਕੀਤੇ ਜਾਣ ਤੋਂ ਬਾਅਦ ਭਾਰਤੀ ਸੋਸ਼ਲ ਮੀਡੀਆ ਵਰਤੋਂਕਾਰਾਂ ਨੇ ਇਸ ’ਤੇ ਸਖ਼ਤ ਇਤਰਾਜ਼ ਜਤਾਇਆ ਸੀ। ਇਜ਼ਰਾਇਲੀ ਡਿਫੈਂਸ ਫੋਰਸਿਜ਼ (ਆਈਡੀਐੱਫ) ਨੇ ਸ਼ੁੱਕਰਵਾਰ ਨੂੰ ਇਹ ਨਕਸ਼ਾ ਆਪਣੇ ‘ਐੱਕਸ’ ਹੈਂਡਲ ’ਤੇ ਪੋਸਟ ਕੀਤਾ ਸੀ ਜਿਸ ਵਿੱਚ ਇਰਾਨੀ ਮਿਜ਼ਾਈਲਾਂ ਦੀ ਰੇਂਜ ਦਿਖਾਈ ਗਈ ਸੀ। ਇਹ ਪੋਸਟ ਨਸ਼ਰ ਹੁੰਦੇ ਸਾਰ ਹੀ ਭਾਰਤ ਵਿੱਚ ਸੋਸ਼ਲ ਮੀਡੀਆ ਵਰਤੋਂਕਾਰਾਂ ਨੇ ਉਸ ਦੀ ਆਲੋਚਨਾ ਸ਼ੁਰੂ ਕਰ ਦਿੱਤੀ ਸੀ। -ਪੀਟੀਆਈ
Advertisement
Advertisement