ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਭਾਰਤ ਤੇ ਚੀਨ ਹਾਂ-ਪੱਖੀ ਦਿਸ਼ਾ ਵੱਲ ਅਗਾਂਹ ਵਧ ਰਹੇ ਨੇ: ਜੈਸ਼ੰਕਰ

04:20 AM Apr 10, 2025 IST
featuredImage featuredImage

ਨਵੀਂ ਦਿੱਲੀ, 9 ਅਪਰੈਲ

Advertisement

ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਕਿਹਾ ਹੈ ਕਿ ਭਾਰਤ ਅਤੇ ਚੀਨ ਆਪਸੀ ਸਬੰਧਾਂ ਦੇ ਮਾਮਲੇ ’ਚ ਹਾਂ-ਪੱਖੀ ਦਿਸ਼ਾ ਵੱਲ ਅੱਗੇ ਵਧ ਰਹੇ ਹਨ। ਉਨ੍ਹਾਂ ਕਿਹਾ ਕਿ ਦੋਵੇਂ ਮੁਲਕਾਂ ਨੂੰ ਸਬੰਧ ਸੁਖਾਵੇਂ ਬਣਾਉਣ ਲਈ ਹੋਰ ਕੰਮ ਕਰਨ ਦੀ ਲੋੜ ਹੈ। ਉਨ੍ਹਾਂ ਕਿਹਾ, ‘‘ਮੈਨੂੰ ਜਾਪਦਾ ਹੈ ਕਿ ਅਸੀਂ ਹਾਂ-ਪੱਖੀ ਦਿਸ਼ਾ ਵੱਲ ਅੱਗੇ ਵਧ ਰਹੇ ਹਾਂ।’’ ਨਿਊਜ਼ 18 ਰਾਈਜ਼ਿੰਗ ਭਾਰਤ ਸਮਿਟ ’ਚ ਜੈਸ਼ੰਕਰ ਨੇ ਕਿਹਾ, ‘‘ਇਹ ਸਬੰਧ ਪਿਛਲੀ ਵਾਰ ਨਾਲੋਂ ਸਪੱਸ਼ਟ ਤੌਰ ’ਤੇ ਬਿਹਤਰ ਹਨ। ਮੈਨੂੰ ਲਗਦਾ ਹੈ ਕਿ ਵਿਸ਼ੇਸ਼ ਤੌਰ ’ਤੇ ਦੇਪਸਾਂਗ ਅਤੇ ਡੈਮਚੌਕ ਤੋਂ ਫੌਜ ਦੀ ਵਾਪਸੀ ਅਹਿਮ ਸੀ।’’ ਪਿਛਲੇ ਸਾਲ ਅਕਤੂਬਰ ’ਚ ਦੋਵੇਂ ਮੁਲਕਾਂ ਨੇ ਪੂਰਬੀ ਲੱਦਾਖ ’ਚ ਟਕਰਾਅ ਵਾਲੀਆਂ ਦੋ ਥਾਵਾਂ ਦੇਪਸਾਂਗ ਅਤੇ ਡੈਮਚੌਕ ਲਈ ਇਕ ਸਮਝੌਤੇ ਨੂੰ ਅੰਤਿਮ ਰੂਪ ਦਿੱਤਾ ਸੀ। ਜੈਸ਼ੰਕਰ ਨੇ ਕਿਹਾ ਕਿ ਸਰਹੱਦ ’ਤੇ ਕੁਝ ਸਮੱਸਿਆਵਾਂ ਕਾਇਮ ਹਨ ਕਿਉਂਕਿ ਪਿਛਲੇ ਕੁਝ ਸਾਲਾਂ ਤੋਂ ਉਥੇ ਫੌਜ ਡਟੀ ਹੋਈ ਸੀ। ਉਨ੍ਹਾਂ ਕਿਹਾ ਕਿ ਇਸ ਸਮੇਂ ਦੌਰਾਨ ਕਈ ਹੋਰ ਗੱਲਾਂ ਵੀ ਹੋਈਆਂ ਹਨ, ਜਿਨ੍ਹਾਂ ’ਚੋਂ ਕੁਝ ਹਾਲਾਤ ਦਾ ਨਤੀਜਾ ਸਨ ਅਤੇ ਕੁਝ ਕੋਵਿਡ ਕਾਲ ਕਾਰਨ ਪੈਦਾ ਹੋਈਆਂ ਸਨ। ਉਨ੍ਹਾਂ ਕਿਹਾ ਕਿ ਕੋਵਿਡ ਦੌਰਾਨ ਭਾਰਤ ਅਤੇ ਚੀਨ ਵਿਚਕਾਰ ਸਿੱਧੀਆਂ ਉਡਾਣਾਂ ਬੰਦ ਹੋ ਗਈਆਂ ਸਨ ਅਤੇ ਉਨ੍ਹਾਂ ਨੂੰ ਮੁੜ ਤੋਂ ਸ਼ੁਰੂ ਨਹੀਂ ਕੀਤਾ ਗਿਆ ਹੈ। ਉਨ੍ਹਾਂ ਕੋਵਿਡ ਦੌਰਾਨ ਹੀ ਕੈਲਾਸ਼ ਮਾਨਸਰੋਵਰ ਯਾਤਰਾ ਬੰਦ ਹੋਣ ਦਾ ਵੀ ਹਵਾਲਾ ਦਿੱਤਾ। ਵਿਦੇਸ਼ ਮੰਤਰੀ ਨੇ ਕਿਹਾ ਕਿ ਸਾਲ 2020 ਤੋਂ 2024 ਦਰਮਿਆਨ ਜਿਹੋ ਜਿਹੇ ਹਾਲਾਤ ਬਣੇ, ਉਹ ਕਿਸੇ ਵੀ ਮੁਲਕ ਦੇ ਹਿੱਤ ’ਚ ਨਹੀਂ ਸਨ। -ਪੀਟੀਆਈ

Advertisement
Advertisement