ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਭਾਰਤ ਅਤੇ ਮੰਗੋਲੀਆ ਦੇ ਫ਼ੌਜੀ ਬਲਾਂ ਵੱਲੋਂ ਸਾਂਝੀਆਂ ਮਸ਼ਕਾਂ

05:43 AM Jun 09, 2025 IST
featuredImage featuredImage
ਮੰਗੋਲੀਆ ਵਿੱਚ ਸਾਂਝੀਆਂ ਮਸ਼ਕਾਂ ’ਚ ਹਿੱਸਾ ਲੈਂਦੇ ਹੋਏ ਦੋਵੇਂ ਫੌਜਾਂ ਦੇ ਜਵਾਨ। -ਫੋਟੋ: ਏਐੱਨਆਈ

ਨਵੀਂ ਦਿੱਲੀ, 8 ਜੂਨ
ਮੰਗੋਲੀਆ ਦੇ ਉਲਾਨਬਾਤਰ ਵਿੱਚ ਜਾਰੀ ਦੁਵੱਲੀਆਂ ਮਸ਼ਕਾਂ ਵਿੱਚ ਸ਼ਾਮਲ ਹੋ ਰਹੇ ਭਾਰਤ ਅਤੇ ਮੰਗੋਲੀਆ ਦੇ ਫੌਜੀ ਬਲ ਅਤਿਵਾਦ ਵਿਰੋਧੀ ਮੁਹਿੰਮਾਂ ਅਤੇ ਅਚੂਕ ਨਿਸ਼ਾਨਾ ਸੇਧਣ ਦੇ ਖੇਤਰ ਵਿੱਚ ਸਰਵੋਤਮ ਕਾਰਜਪ੍ਰਣਾਲੀਆਂ ਦਾ ਸਰਗਰਮ ਤੌਰ ’ਤੇ ਆਦਾਨ-ਪ੍ਰਦਾਨ ਕਰ ਰਹੇ ਹਨ। ਅਧਿਕਾਰੀਆਂ ਨੇ ਅੱਜ ਇਹ ਜਾਣਕਾਰੀ ਦਿੱਤੀ।
ਅਧਿਕਾਰੀਆਂ ਨੇ ਕਿਹਾ ਕਿ ਸਾਂਝੀਆਂ ਮਸ਼ਕਾਂ ਰਾਹੀਂ ਦੋਵੇਂ ਫੌਜਾਂ ਸਮਕਾਲੀ ਸੁਰੱਖਿਆ ਚੁਣੌਤੀਆਂ ਦਾ ਪ੍ਰਭਾਵੀ ਢੰਗ ਨਾਲ ਜਵਾਬ ਦੇਣ ਦੀ ਆਪਣੀ ਸਮਰੱਥਾ ਨੂੰ ਮਜ਼ਬੂਤ ਕਰਨ ਲਈ ਕੰਮ ਕਰ ਰਹੀਆਂ ਹਨ। ਸਾਂਝੀਆਂ ਫੌਜੀ ਮਸ਼ਕਾਂ ‘ਨੋਮੈਡਿਕ ਐਲੀਫੈਂਟ’ ਦਾ 17ਵਾਂ ਐਡੀਸ਼ਨ 31 ਮਈ ਤੋਂ 13 ਜੂਨ ਤੱਕ ਉਸ ਦੇਸ਼ ਦੇ ਵਿਸ਼ੇਸ਼ ਕਾਰਜ ਬਲ ਸਿਖਲਾਈ ਕੇਂਦਰ ਵਿੱਚ ਹੋ ਰਿਹਾ ਹੈ। ਇਨ੍ਹਾਂ ਮਸ਼ਕਾਂ ਦਾ ਉਦੇਸ਼ ਦੋਵੇਂ ਫੌਜਾਂ ਵਿਚਾਲੇ ਅੰਤਰਕਾਰਜਸ਼ੀਲਤਾ ਦੀ ਸਮਰੱਥਾ ਨੂੰ ਵਧਾਉਣਾ ਹੈ। ਭਾਰਤੀ ਫੌਜ ਦੇ ਇਕ ਸੀਨੀਅਰ ਅਧਿਕਾਰੀ ਨੇ ਕਿਹਾ, ‘‘ਸੰਯੁਕਤ ਰਾਸ਼ਟਰ ਦੇ ਹੁਕਮਾਂ ਤਹਿਤ ਅਰਧ-ਸ਼ਹਿਰੀ ਅਤੇ ਪਹਾੜੀ ਇਲਾਕਿਆਂ ਵਿੱਚ ਗੈਰ-ਰਵਾਇਤੀ ਮੁਹਿੰਮਾਂ ਚਲਾਉਣ ’ਤੇ ਕੇਂਦਰਿਤ ਇਨ੍ਹਾਂ ਮਸ਼ਕਾਂ ਦਾ ਉਦੇਸ਼ ਦੋਵੇਂ ਫੌਜਾਂ ਦੀਆਂ ਜੰਗੀ ਸਮਰੱਥਾਵਾਂ ਨੂੰ ਵਧਾਉਣਾ ਹੈ।’’ ਉਨ੍ਹਾਂ ਕਿਹਾ ਕਿ ਇਸ ਵਿੱਚ ਸ਼ਾਮਲ ਹੋਣ ਵਾਲੀਆਂ ਟੀਮਾਂ ਸਰਗਰਮ ਤੌਰ ’ਤੇ ‘ਅਤਿਵਾਦ ਵਿਰੋਧੀ ਕਾਰਵਾਈਆਂ ਅਤੇ ਅਚੂਕ ਨਿਸ਼ਾਨਾ ਸੇਧਣ ਵਿੱਚ ਸਰਵੋਤਮ ਕਾਰਜਪ੍ਰਣਾਲੀਆਂ’ ਦਾ ਆਦਾਨ-ਪ੍ਰਦਾਨ ਕਰ ਰਹੀਆਂ ਹਨ ਜਿਸ ਨਾਲ ਅੰਤਰ-ਸੰਚਾਲਨ ਸਮਰੱਥਾ ਵਿੱਚ ਸੁਧਾਰ ਹੋ ਰਿਹਾ ਹੈ। ਦੋ ਹਫ਼ਤਿਆਂ ਤੱਕ ਚੱਲਣ ਵਾਲੀਆਂ ਇਹ ਮਸ਼ਕਾਂ ਭਾਰਤ ਅਤੇ ਮੰਗੋਲੀਆ ਵਿੱਚ ਵਾਰੋ-ਵਾਰੀ ਕਰਵਾਇਆ ਜਾਣ ਵਾਲਾ ਇਕ ਸਾਲਾਨਾ ਪ੍ਰੋਗਰਾਮ ਹੈ। -ਪੀਟੀਆਈ

Advertisement

Advertisement