ਭਾਰਤੀ ਨਿਸ਼ਾਨੇਬਾਜ਼ਾਂ ਨੇ ਜੂਨੀਅਰ ਵਿਸ਼ਵ ਕੱਪ ਵਿੱਚ ਦੋ ਹੋਰ ਤਗ਼ਮੇ ਫੁੰਡੇ
05:13 AM May 26, 2025 IST
ਨਵੀਂ ਦਿੱਲੀ, 25 ਮਈ
ਭਾਰਤ ਨੇ ਅੱਜ ਜਰਮਨੀ ਦੇ ਸੁਹਲ ਵਿੱਚ ਕੌਮਾਂਤਰੀ ਸ਼ੂਟਿੰਗ ਸਪੋਰਟ ਫੈਡਰੇਸ਼ਨ (ਆਈਐੱਸਐੱਸਐੱਫ) ਜੂਨੀਅਰ ਵਿਸ਼ਵ ਕੱਪ ਦੇ 10 ਮੀਟਰ ਏਅਰ ਰਾਈਫਲ ਮਿਕਸਡ ਟੀਮ ਮੁਕਾਬਲੇ ਵਿੱਚ ਚਾਂਦੀ ਅਤੇ ਕਾਂਸੀ ਦੇ ਤਗ਼ਮੇ ਜਿੱਤੇ। ਨਾਰਾਇਣ ਪ੍ਰਣਵ ਅਤੇ ਖਿਆਤੀ ਚੌਧਰੀ ਦੀ ਜੋੜੀ ਨੇ ਚਾਂਦੀ ਦਾ ਤਗ਼ਮਾ, ਜਦਕਿ ਹਿਮਾਂਸ਼ੂ ਅਤੇ ਸ਼ਾਂਭਵੀ ਕਸ਼ੀਰਸਾਗਰ ਦੀ ਜੋੜੀ ਨੇ ਕਾਂਸੇ ਦਾ ਤਗਮਾ ਜਿੱਤਿਆ। ਇਸ ਤਰ੍ਹਾਂ ਭਾਰਤ ਨੇ ਹੁਣ ਤੱਕ ਕੁੱਲ 10 (ਦੋ ਸੋਨੇ, ਚਾਰ ਚਾਂਦੀ ਤੇ ਚਾਰ ਕਾਂਸੇ) ਤਗ਼ਮੇ ਜਿੱਤ ਲਏ ਹਨ। ਮੁਕਾਬਲੇ ਦੇ ਆਖਰੀ ਦਿਨ ਸੋਮਵਾਰ ਨੂੰ ਹਾਲੇ ਦੋ ਹੋਰ ਫਾਈਨਲ ਮੁਕਾਬਲੇ ਖੇਡੇ ਜਾਣੇ ਹਨ। ਖ਼ਿਆਤੀ ਅਤੇ ਨਾਰਾਇਣ ਦੀ ਜੋੜੀ 38 ਟੀਮਾਂ ਦੇ ਕੁਆਲੀਫਾਇੰਗ ਗੇੜ ਵਿੱਚ 631.0 ਅੰਕ ਬਣਾ ਕੇ ਦੂਜੇ ਸਥਾਨ ’ਤੇ ਰਹੀ। -ਪੀਟੀਆਈ
Advertisement
Advertisement