ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਭਾਰਤੀ ਡਾਕਟਰ ਨੂੰ ਪਹਿਲਾ ‘ਆਈਜੀਐੱਫ ਆਰਚਰ-ਅਮੀਸ਼ ਸਟੋਰੀਟੈਲਰਜ਼’ ਐਵਾਰਡ

04:12 AM Jun 20, 2025 IST
featuredImage featuredImage
ਲੰਡਨ ਵਿੱਚ ਸ਼ਾਲਿਨੀ ਮਲਿਕ ਨੂੰ ਪੁਰਸਕਾਰ ਦਿੰਦੀ ਹੋਈ ਬਰਤਾਨੀਆ ਦੀ ਮੰਤਰੀ ਲਿਜ਼ਾ ਨੰਦੀ। -ਫੋਟੋ: ਪੀਟੀਆਈ

ਲੰਡਨ, 19 ਜੂਨ

Advertisement

ਬਰਤਾਨੀਆ ਦੀ ਸਭਿਆਚਾਰਕ ਮੰਤਰੀ ਲਿਜ਼ਾ ਨੰਦੀ ਨੇ ਡਾਕਟਰ ਅਤੇ ਲੇਖਿਕਾ ਸ਼ਾਲਿਨੀ ਮਲਿਕ ਨੂੰ ਉਨ੍ਹਾਂ ਦੇ ਨਾਵਲ ‘ਦਿ ਵੇਅ ਹੋਮ’ ਲਈ ਬੈਸਟਸੈਲਰ ਲੇਖਕ ਲਾਰਡ ਜੈਫਰੀ ਆਰਚਰ ਅਤੇ ਅਮੀਸ਼ ਤ੍ਰਿਪਾਠੀ ਦੇ ਨਾਮ ’ਤੇ ਸ਼ੁਰੂ ਕੀਤਾ ਗਿਆ 25,000 ਅਮਰੀਕੀ ਡਾਲਰ ਦਾ ਪਹਿਲਾ ‘ਆਈਜੀਐੱਫ ਆਰਚਰ-ਅਮੀਸ਼ ਐਵਾਰਡ ਫਾਰ ਸਟੋਰੀਟੈਲਰਜ਼’ ਪ੍ਰਦਾਨ ਕੀਤਾ ਹੈ।

ਮਲਿਕ ਦੇ ਨਾਵਲ ਵਿੱਚ ਤਿੰਨ ਨੌਜਵਾਨਾਂ ਦੀ ਕਹਾਣੀ ਹੈ, ਜੋ ਗੋਆ ਵਿੱਚ ਸ਼ਰਨ ਲੈਂਦੇ ਹਨ ਅਤੇ ਆਪਣੇ ਨਿੱਜੀ ਦੁੱਖਾਂ ਨਾਲ ਜੂਝ ਰਹੇ ਹਨ। ਇਸ ਨਾਵਲ ਨੂੰ ਦੁੱਖ, ਪਛਾਣ ਅਤੇ ਇਲਾਜ ਦੀ ਦਿਲ ਨੂੰ ਛੂਹ ਲੈਣ ਵਾਲੀ ਅਤੇ ਸਬੰਧਤ ਖੋਜ ਲਈ ਸ਼ਾਨਦਾਰ ਕੰਮ ਵਜੋਂ ਚੁਣਿਆ ਗਿਆ ਹੈ। ਬੁੱਧਵਾਰ ਨੂੰ ਲੰਡਨ ਵਿੱਚ ਇੰਡੀਆ ਗਲੋਬਲ ਫੋਰਮ (ਆਈਜੀਐੱਫ) ਯੂਕੇ-ਇੰਡੀਆ ਵੀਕ (ਹਫ਼ਤੇ) ਵਿੱਚ ਪੁਰਸਕਾਰ ਪ੍ਰਦਾਨ ਕਰਦੇ ਹੋਏ ਨੰਦੀ ਨੇ ਪੁਰਸਕਾਰ ਦੀ ਵਿਆਪਕ ਸਭਿਆਚਾਰਕ ਅਹਿਮੀਅਤ ਅਤੇ ਭਾਰਤ ਤੇ ਬਰਤਾਨੀਆ ਵਿਚਾਲੇ ਸਾਂਝੇ ਸਬੰਧਾਂ ’ਤੇ ਜ਼ੋਰ ਦਿੱਤਾ। ਸਭਿਆਚਾਰ, ਮੀਡੀਆ ਅਤੇ ਖੇਡ ਮਾਮਲਿਆਂ ਬਾਰੇ ਭਾਰਤੀ ਮੂਲ ਦੀ ਬਰਤਾਨਵੀ ਮੰਤਰੀ ਨੰਦੀ ਨੇ ਕਿਹਾ, ‘‘ਲੋਕਾਂ ਵਿਚਾਲੇ ਸੰਪਰਕ ਸਾਡੇ ਵਾਸਤੇ ਕਾਫੀ ਅਹਿਮ ਹਨ।’’

Advertisement

ਉਨ੍ਹਾਂ ਕਿਹਾ, ‘‘ਆਲਮੀ ਪੱਧਰ ’ਤੇ ਅਸੀਂ ਖੁ਼ਦ ਨੂੰ ਵੰਡਣ ਦੇ ਕਈ ਤਰੀਕੇ ਲੱਭ ਰਹੇ ਹਾਂ। ਦੁਨੀਆ ਟੁੱਟ ਰਹੀ ਹੈ ਅਤੇ ਧਰੁਵੀਕਰਨ ਹੋ ਰਿਹਾ ਹੈ ਅਤੇ ਅਜਿਹੀਆਂ ਸਰਕਾਰਾਂ ਦੀ ਕਾਫੀ ਲੋੜ ਹੈ ਜੋ ਕਿ ਇਨ੍ਹਾਂ ਅੜਿੱਕਿਆਂ ਨੂੰ ਪਾਰ ਕਰਨ ਵਿੱਚ ਮੋਹਰੀ ਭੂਮਿਕਾ ਨਿਭਾਉਣ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਪ੍ਰਧਾਨ ਮੰਤਰੀ ਕੀਰ ਸਟਾਰਮਰ ਨੇ ਇਹੀ ਕਰਨ ਦਾ ਸੰਕਲਪ ਲਿਆ ਹੈ।’’ ਮਲਿਕ ਨੇ ਕਿਹਾ, ‘‘ਇਕ ਲੇਖਿਕਾ ਵਜੋਂ ਮੈਂ ਬਿਲਕੁਲ ਨਿਸ਼ਬਦ ਹਾਂ।’’ ਉਹ ਡਾਕਟਰ ਹੈ ਅਤੇ ਆਪਣੇ ਰੁਝੇਵਿਆਂ ਵਿੱਚੋਂ ਵੀ ਲਿਖਣ ਲਈ ਸਮਾਂ ਕੱਢ ਲੈਂਦੀ ਹੈ। ਉਨ੍ਹਾਂ ਕਿਹਾ, ‘‘ਮੈਂ ਕਾਫੀ ਖੁਸ਼ ਤੇ ਭਾਵੁਕ ਹਾਂ। ਇਹ ਪੁਰਸਕਾਰ ਮੈਨੂੰ ਕੁਝ ਸਮਾਂ ਕੱਢ ਕੇ ਆਪਣੀ ਅਗਲੀ ਪੁਸਤਕ ਲਿਖਣ ਵਿੱਚ ਲਗਾਉਣ ਲਈ ਉਤਸ਼ਾਹਿਤ ਕਰੇਗਾ।’’ -ਪੀਟੀਆਈ

Advertisement