ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੀ ਕਮੇਟੀ ਦਾ ਗਠਨ
ਪੱਤਰ ਪ੍ਰੇਰਕ
ਜਲੰਧਰ, 15 ਸਤੰਬਰ
ਪਿੰਡ ਢੰਡੋਰੀ ਵਿੱਚ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੀ ਕਮੇਟੀ ਗਠਨ ਕਰਨ ਸਬੰਧੀ ਮੀਟਿੰਗ ਜ਼ੋਨ ਪ੍ਰਧਾਨ ਦੁਆਬਾ ਜਥੇਦਾਰ ਕਸ਼ਮੀਰ ਸਿੰਘ ਦੀ ਅਗਵਾਈ ਹੇਠ ਕਿਸਾਨ ਸੁਖਦੇਵ ਸਿੰਘ ਪਲਾਹੀ ਫਾਰਮ ਢੰਡੋਰੀ ਵਿੱਚ ਹੋਈ। ਮੀਟਿੰਗ ਦੌਰਾਨ ਮੁੱਖ ਮਹਿਮਾਨ ਵਜੋਂ ਭਾਰਤੀ ਕਿਸਾਨ ਯੂਨੀਅਨ ਤੋਂ ਬਲਵੀਰ ਸਿੰਘ ਰਾਜੇਵਾਲ ਨੇ ਸ਼ਿਰਕਤ ਕਰ ਵਿਧਾਨ ਸਭਾ ਹਲਕਾ ਆਦਮਪੁਰ ਦੀ ਵਿਸ਼ੇਸ਼ ਕਮੇਟੀ ਦਾ ਗਠਨ ਕੀਤਾ। ਇਸ ਵਿੱਚ ਹਰਵਿੰਦਰ ਸਿੰਘ ਆੜ੍ਹਤੀਆਂ ਨੂੰ ਸੀਨੀਅਰ ਮੀਤ ਪ੍ਰਧਾਨ ਜ਼ਿਲ੍ਹਾ ਜਲੰਧਰ, ਸੁਖਵਿੰਦਰ ਸਿੰਘ ਨਿੱਕਾ ਡਰੋਲੀ ਖੁਰਦ ਬਲਾਕ ਪ੍ਰਧਾਨ ਆਦਮਪੁਰ, ਬਹਾਦਰ ਸਿੰਘ ਚੌਹਾਨ, ਰਛਪਾਲ ਸਿੰਘ ਪਾਲਾ ਸਰਪੰਚ ਡਰੋਲੀ ਕਲਾ, ਸਰਬਜੀਤ ਸਿੰਘ ਢੇਹਪੁਰ, ਪਰਮਜੀਤ ਸਿੰਘ ਕੋਟਲੀ ਥਾਨ ਸਿੰਘ, ਹਰਮਿੰਦਰ ਸਿੰਘ ਸਰਪੰਚ ਕਾਲਰਾ (ਪੰਜੋਂ ਮੀਤ ਪ੍ਰਧਾਨ) ਜਨਰਲ ਸਕੱਤਰ ਹਰਪਾਲ ਸਿੰਘ ਬੱਲ, ਖਜ਼ਾਨਚੀ ਸੈਕਟਰੀ ਰਣਜੀਤ ਸਿੰਘ ਢੰਡੋਰ, ਸੈਕਟਰੀ ਪਰਮਜੀਤ ਸਿੰਘ ਨੌਲੀ, ਮੁੱਖ ਪ੍ਰਚਾਰਕ ਮਨੋਹਰ ਸਿੰਘ ਕੰਦੋਲਾ ਨੂੰ ਨਿਯੁਕਤੀ ਪੱਤਰ ਦਿੱਤੇ। ਸ੍ਰੀ ਰਾਜੇਵਾਲ ਨੇ ਕਿਹਾ ਹੜ੍ਹ ਦੀ ਘੜੀ ਵਿੱਚ ਕਿਸਾਨਾਂ ਦਾ ਕੁੱਲ ਕਰਜ਼ਾ ਮੁਆਫ਼ ਕੀਤੇ ਜਾਵੇ ਕਿਉਂਕਿ ਕੇਂਦਰ ਸਰਕਾਰ ਪਿਛਲੇ ਸਾਲਾਂ ਵਿੱਚ ਕਾਰਪੋਰੇਟ ਘਰਾਣਿਆਂ ਦਾ 15 ਲੱਖ ਕਰੋੜ ਰੁਪਏ ਤੋਂ ਵੱਧ ਕਰਜ਼ਾ ਮੁਆਫ਼ ਕਰ ਚੁੱਕੀ ਹੈ ਹੁਣ ਖਾਦਾਂ ਦੀ ਭਾਰੀ ਘਾਟ ਹੈ, ਹੜ੍ਹ ਕਾਰਨ ਖਪਤ ਕਈ ਗੁਣਾ ਵੱਧ ਗਈ ਹੈ।
ਉਨ੍ਹਾਂ ਹੜ੍ਹ ਪੀੜਤਾਂ ਲਈ ਮੁਆਵਜ਼ੇ ਦੀ ਮੰਗੀ ਕੀਤੀ। ਇਸ ਮੌਕੇ ਰਣਜੀਤ ਸਿੰਘ ਢੰਡੋਰ, ਹਰਜਿੰਦਰ ਸਿੰਘ ਪ੍ਰਧਾਨ ਕੰਗਣਵਾਲ, ਹਰਦੀਪ ਸਿੰਘ ਜ਼ਿਲ੍ਹਾਂ ਪ੍ਰਧਾਨ ਹੁਸ਼ਿਆਰਪੁਰ, ਗੁਰਜਪਾਲ ਸਿੰਘ ਸੀਨੀਅਰ ਜ਼ਿਲ੍ਹਾ ਪ੍ਰਧਾਨ ਹੁਸ਼ਿਆਰਪੁਰ ਹਾਜ਼ਰ ਸਨ।