ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਭਾਰਕ-ਪਾਕਿ ’ਚ ਅਮਨ ਸ਼ਾਂਤੀ ਲਈ ਪੈਦਲ ਮਾਰਚ

06:35 AM May 11, 2025 IST
featuredImage featuredImage
ਗੜ੍ਹਸ਼ੰਕਰ ’ਚ ਪੈਦਲ ਮਾਰਚ ਕਰਦੇ ਹੋਏ ਇਲਾਕਾ ਵਾਸੀ।

ਜੰਗ ਬਹਾਦਰ ਸਿੰਘ ਸੇਖੋਂ
ਗੜ੍ਹਸ਼ੰਕਰ, 9 ਮਈ
ਅੱਜ ਇਥੇ ਗੜ੍ਹਸ਼ੰਕਰ ਇਲਾਕੇ ਦੀਆਂ ਵੱਖ-ਵੱਖ ਸੰਘਰਸ਼ਸ਼ੀਲ ਅਤੇ ਅਮਨ ਪਸੰਦ ਜਥੇਬੰਦੀਆਂ ਵੱਲੋਂ ਭਾਰਤ- ਪਾਕ ਦੇ ਹਾਕਮਾਂ ਵੱਲੋਂ ਛੇੜੀ ਜੰਗ ਖ਼ਿਲਾਫ਼ ਅਤੇ ਦੋਹਾਂ ਦੇਸ਼ਾਂ ਦੇ ਲੋਕਾਂ ’ਚ ਆਪਸੀ ਅਮਨ ਸ਼ਾਂਤੀ ਅਤੇ ਭਾਈਚਾਰਕ ਸਾਂਝ ਦਾ ਸੰਦੇਸ਼ ਦਿੰਦਿਆਂ ਸ਼ਹਿਰ ਵਿੱਚ ਪੈਦਲ ਮਾਰਚ ਕੀਤਾ ਗਿਆ। ਇਸ ਮਾਰਚ ਤੋਂ ਪਹਿਲਾਂ ਬੰਗਾ ਚੌਕ ਵਿੱਚ ਸਥਿਤ ਗਾਂਧੀ ਪਾਰਕ ਅੰਦਰ ਵੱਖ ਵੱਖ-ਵੱਖ ਬੁਲਾਰਿਆਂ ਮੁਕੇਸ਼ ਕੁਮਾਰ, ਕੁਲਭੂਸ਼ਨ ਮੈਹਿੰਦਵਾਣੀ, ਸ਼ਾਮ ਸੁੰਦਰ ਕਪੂਰ, ਨਰੇਸ਼ ਕੁਮਾਰ ਭੰਮੀਆਂ,ਵਰਿੰਦਰ ਸਿੰਘ ਬਿਛੌੜੀ ਅਤੇ ਸੁਖਦੇਵ ਡਾਂਨਸੀਵਾਲ ਨੇ ਲੋਕ- ਮਾਰੂ ਜੰਗ ਦੇ ਭਾਂਬੜ ਬਾਲੇ ਜਾਣ ’ਤੇ ਚਿੰਤਾ ਦਾ ਪ੍ਰਗਟਾਵਾ ਕੀਤਾ। ਉਨ੍ਹਾਂ ਕਿਹਾ ਕਿ ਇਹ ਦੋਵੇਂ ਮੁਲਕਾਂ ਦੇ ਲੋਕਾਂ ਦੇ ਖ਼ਿਲਾਫ਼ ਨਿਹੱਕੀ ਜੰਗ ਹੈ, ਜਿਸਦਾ ਹਰ ਮਾਨਵ ਦਰਦੀ, ਇਨਸਾਫ਼ ਅਤੇ ਅਮਨ ਪਸੰਦ ਵਿਅਕਤੀ ਨੂੰ ਬੇਖੌਫ਼ ਹੋ ਕੇ ਵਿਰੋਧ ਕਰਨ ਦੀ ਲੋੜ ਹੈ। ਆਗੂਆਂ ਨੇ ਪਹਿਲਗਾਮ ਹਮਲੇ ਦੀ ਨਿੰਦਾ ਕੀਤੀ। ਬੁਲਾਰਿਆਂ ਨੇ ਕਿਹਾ ਜੰਗ ਕਿਸੇ ਸਮੱਸਿਆ ਦਾ ਹੱਲ ਨਹੀ, ਇਹ ਆਪਣੇ ਆਪ ਵਿੱਚ ਇਕ ਵੱਡੀ ਮੁਸ਼ਕਿਲ ਹੈ ਜੋ ਕਿ ਦੋਹਾਂ ਦੇਸ਼ਾਂ ਦੀ ਆਵਾਮ ਨੂੰ ਹੋਰ ਆਰਥਿਕ ਜਿੱਤ ਵਿੱਚ ਫਸਾ ਦੇਵੇਗੀ। ਇਸ ਅਮਨ ਮਾਰਚ ਵਿੱਚ ਜਸਪਾਲ ਸਿੰਘ ਸ਼ੌਂਕੀ, ਰਾਮ ਜੀ ਦਾਸ ਚੌਹਾਨ, ਰਾਣਾ ਦਵਿੰਦਰ ਕੁਮਾਰ, ਸਤਪਾਲ ਕਲੇਰ, ਗੁਰਮੇਲ ਸਿੰਘ, ਹੰਸ ਰਾਜ ਗੜਸ਼ੰਕਰ, ਸ਼ਿੰਗਾਰਾ ਰਾਮ ਭੱਜਲ, ਪਰਮਜੀਤ ਚੌਹੜਾ ਭੁਪਿੰਦਰ ਸਿੰਘ ਸੜੋਆ,ਸ਼ਾਮ ਸੁੰਦਰ ਕਪੂਰ,ਜਰਨੈਲ ਸਿੰਘ ਡਘਾਮ, ਰਮੇਸ਼ ਕੁਮਾਰ ਮਲਕੋਵਾਲ, ਗਗਨਦੀਪ ਥਾਂਦੀ,, ਬਲਵੰਤ ਰਾਮ, ਸਤਨਾਮ ਸਿੰਘ ਪੀਟੀ ਆਈ, ਜਗਦੀਪ ਕੁਮਾਰ, ਦੀਵਾਨ ਚੰਦ, ਰਜਿੰਦਰ ਸਿੰਘ, ਚੰਦਰਸ਼ੇਖਰ ਆਦਿ ਸਮੇਤ ਅਨੇਕਾਂ ਇਲਾਕਾ ਵਾਸੀ ਹਾਜ਼ਰ ਸਨ।

Advertisement

Advertisement
Advertisement