ਭਾਜਪਾ ਵੱਲੋਂ ਤਿਰੰਗਾ ਯਾਤਰਾ
ਘੱਗਾ (ਰਵੇਲ ਸਿੰਘ ਭਿੰਡਰ): ਭਾਜਪਾ ਦੇ ਹਲਕਾ ਸ਼ੁਤਰਾਣਾ ਇੰਚਾਰਜ ਨਰਾਇਣ ਸਿੰਘ ਨਰਸੋਤ ਨਾਲ ਸਰਕਲ ਘੱਗਾ ਦੇ ਪ੍ਰਧਾਨ ਪ੍ਰੇਮ ਚੰਦ ਕਾਂਸਲ ਅਤੇ ਸਰਕਲ ਕੁਲਾਰਾਂ ਦੇ ਪ੍ਰਧਾਨ ਜਗਦੇਵ ਸਿੰਘ (ਬੱਗਾ ਕਕਰਾਲਾ) ਦੀ ਟੀਮ ਵੱਲੋਂ ਭਾਰਤ ਵੱਲੋਂ ਕੀਤੇ ਗਏ ‘ਅਪਰੇਸ਼ਨ ਸਿੰਧੂਰ’ ਦੀ ਕਾਮਯਾਬੀ ਤੇ ਸ਼ਹਿਰ ਘੱਗਾ ਵਿੱਚੋਂ ਲੰਘਦੇ ਰਾਜ ਮਾਰਗ ’ਤੇ ਤਿਰੰਗਾ ਯਾਤਰਾ ਕੱਢੀ ਗਈ। ਇਸ ਮੌਕੇ ਰਮੇਸ਼ ਕੁਮਾਰ ਕੁਕੂ ਮੈਂਬਰ ਪੰਜਾਬ ਕਾਰਜਕਾਰੀ ਕਮੇਟੀ ਭਾਜਪਾ, ਜ਼ਿਲ੍ਹਾ ਜਨਰਲ ਸਕੱਤਰ ਜੀਵਨ ਦੱਤ ਸ਼ੈਲੀ, ਲਾਲ ਚੰਦ ਲਾਲੀ ਸਾਬਕਾ ਸਰਕਲ ਪ੍ਰਧਾਨ, ਜਰਨੈਲ ਸਿੰਘ ਘੱਗਾ, ਕ੍ਰਿਸ਼ਨ ਜੈਨ, ਸਤਪਾਲ ਕਲਵਾਣੂ, ਸੁਰੇਸ਼ ਕੁਮਾਰ, ਸਤੀਸ਼ ਗਰਗ, ਸਰਦੂਲ ਸਿੰਘ ਸੰਧੂ, ਡਾ. ਅਸ਼ੋਕ ਸ਼ਰਮਾ, ਡਾ. ਸਤਨਾਮ ਸਿੰਘ, ਜਸਵਿੰਦਰ ਸਿੰਘ ਸੇਖੋਂ, ਮਿੱਠੂ ਰਾਮ ਸਾਬਕਾ ਐੱਮਸੀ, ਮੁਲਖ ਰਾਜ, ਗੁਲਜ਼ਾਰ ਸਿੰਘ, ਰਮਨਦੀਪ ਸਿੰਘ, ਜਸਪਾਲ ਸਿੰਘ, ਸਰਬਜੀਤ ਸਿੰਘ, ਗੋਰਾ ਸਿੰਘ, ਮਾਣਕ ਰਾਮ, ਸਤਪਾਲ ਬਰਾਸ, ਹਰਬੰਸ ਲਾਲ ਬਰਾਸ, ਮੱਖਣ ਕੁਮਾਰ, ਜਸਵੀਰ ਸਿੰਘ, ਬਿੰਦਰ ਸਿੰਘ, ਗੁਲਜ਼ਾਰ ਸਿੰਘ, ਮਨਪ੍ਰੀਤ ਸਿੰਘ, ਕਸ਼ਮੀਰ ਸਿੰਘ, ਸਿੰਘ, ਕਿਰਨਜੀਤ ਕੌਰ ਅਤੇ ਮਮਤਾ ਬੇਗਮ ਮੌਜੂਦ ਸਨ।