ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਭਾਜਪਾ ਵੱਲੋਂ ਅੱਠ ਮੰਡਲ ਪ੍ਰਧਾਨਾਂ ਦਾ ਐਲਾਨ

05:20 AM May 11, 2025 IST
featuredImage featuredImage
ਨਵ-ਨਿਯੁਕਤ ਮੰਡਲ ਪ੍ਰਧਾਨਾਂ ਦਾ ਸਨਮਾਨ ਕਰਦੇ ਹੋਏ ਜ਼ਿਲ੍ਹਾ ਪ੍ਰਧਾਨ ਦੀਦਾਰ ਸਿੰਘ ਭੱਟੀ, ਪ੍ਰਦੀਪ ਗਰਗ, ਇੰਜ. ਕੰਵਰਵੀਰ ਸਿੰਘ ਟੌਹੜਾ ਅਤੇ ਹੋਰ।
ਡਾ. ਹਿਮਾਂਸ਼ੂ ਸੂਦ
Advertisement

ਫ਼ਤਹਿਗੜ੍ਹ ਸਾਹਿਬ, 10 ਮਈ

ਭਾਰਤੀ ਜਨਤਾ ਪਾਰਟੀ ਜ਼ਿਲ੍ਹਾ ਫਤਹਿਗੜ੍ਹ ਸਾਹਿਬ ਦੇ ਪ੍ਰਧਾਨ ਅਤੇ ਸਾਬਕਾ ਵਿਧਾਇਕ ਦੀਦਾਰ ਸਿੰਘ ਭੱਟੀ ਦੀ ਅਗਵਾਈ ਹੇਠ ਜ਼ਿਲ੍ਹਾ ਇਕਾਈ ਦੀ ਮੀਟਿੰਗ ਭੱਟੀ ਫਾਰਮ ਸਰਹਿੰਦ ਵਿੱਚ ਹੋਈ। ਪਾਰਟੀ ਵੱਲੋਂ ਚੋਣ ਰਿਟਰਨਿੰਗ ਅਫ਼ਸਰ ਅਤੇ ਸਾਬਕਾ ਮੰਤਰੀ ਤੀਕਸ਼ਣ ਸੂਦ ਅਤੇ ਸਹਾਇਕ ਰਿਟਰਨਿੰਗ ਅਫ਼ਸਰ ਪ੍ਰਦੀਪ ਗਰਗ ਨੇ ਵਿਸੇਸ਼ ਰੂਪ ਵਿੱਚ ਸ਼ਿਰਕਤ ਕੀਤੀ, ਜਿਨ੍ਹਾਂ ਦੀ ਦੇਖ-ਰੇਖ ਹੇਠ ਜ਼ਿਲ੍ਹੇ ਦੇ ਵੱਖ-ਵੱਖ ਮੰਡਲ ਪ੍ਰਧਾਨਾਂ ਦਾ ਐਲਾਨ ਕੀਤਾ ਗਿਆ। ਦਵਿੰਦਰ ਕੁਮਾਰ ਭੱਟ ਨੂੰ ਮੰਡਲ ਸਰਹਿੰਦ, ਦਵਿੰਦਰ ਸਿੰਘ ਵੈਦਵਾਨ ਨੂੰ ਮੰਡਲ ਬਾੜਾ, ਜਸਵਿੰਦਰ ਸਿੰਘ ਬਰਾਸ ਨੂੰ ਮੰਡਲ ਬਡਾਲੀ ਆਲਾ ਸਿੰਘ, ਪੰਡਿਤ ਸੁਭਾਸ਼ ਕੁਮਾਰ ਨੂੰ ਮੰਡਲ ਮੂਲੇਪੁਰ, ਪਰਮਜੀਤ ਕੌਰ ਨੂੰ ਮੰਡਲ ਚਨਾਰਥਲ ਕਲਾਂ, ਰਾਜੀਵ ਵਰਮਾ ਨੂੰ ਮੰਡਲ ਮੰਡੀ ਗੋਬਿੰਦਗੜ੍ਹ, ਓਮ ਪ੍ਰਕਾਸ਼ ਗੌਤਮ ਨੂੰ ਮੰਡਲ ਬਸੀ ਪਠਾਣਾਂ ਅਤੇ ਮੋਹਨ ਸਿੰਘ ਨੂੰ ਮੰਡਲ ਚੁੰਨੀ ਕਲਾਂ ਦਾ ਪ੍ਰਧਾਨ ਦੇ ਪ੍ਰਧਾਨ ਨਿਯੁਕਤ ਕੀਤਾ ਗਿਆ।

Advertisement

ਇਸ ਮੌਕੇ ਭਾਜਪਾ ਦੇ ਸੂਬਾ ਸਕੱਤਰ ਅਤੇ ਹਲਕਾ ਅਮਲੋਹ ਦੇ ਕੁਆਰਡੀਨੇਟਰ ਇੰਜ. ਕੰਵਰਬੀਰ ਸਿੰਘ ਟੌਹੜਾ ਨੇ ਸੰਬੋਧਨ ਕੀਤਾ ਅਤੇ ਅਤੇ ਪਾਰਟੀ ਨੂੰ ਹੇਠਲੇ ਪੱਧਰ ਤੱਕ ਮਜਬੂਤੀ ਨਾਲ ਕੰਮ ਕਰਨ ਦਾ ਸੱਦਾ ਦਿੱਤਾ। ਸਹਾਇਕ ਰਿਟਰਨਿੰਗ ਅਫ਼ਸਰ ਪ੍ਰਦੀਪ ਗਰਗ ਨੇ ਦੱਸਿਆ ਕਿ ਪਾਰਟੀ ਹਾਈਕਮਾਨ ਦੇ ਦਿਸ਼ਾ ਨਿਰਦੇਸ਼ ਅਨੁਸਾਰ ਜ਼ਿਲ੍ਹੇ ਦੇ 13 ਮੰਡਲਾ ’ਚੋਂ 8 ਮੰਡਲ ਪ੍ਰਧਾਨਾਂ ਦੀਆਂ ਨਿਯੁਕਤੀਆਂ ਕੀਤੀਆਂ ਗਈਆਂ ਹਨ ਅਤੇ ਬਾਕੀ ਦਾ ਜਲਦ ਐਲਾਨ ਕੀਤਾ ਜਾਵੇਗਾ। ਮੀਟਿੰਗ ਨੂੰ ਭਾਜਪਾ ਆਗੂ ਅਤੇ ਕੌਂਸਲਰ ਪੁਨੀਤ ਗੋਇਲ, ਕੁਲਦੀਪ ਸਹੇਤਾ, ਗੁਰਬਖਸ਼ ਸਿੰਘ ਬਖ਼ਸ਼ੀ, ਹਰੀਸ਼ ਅਗਰਵਾਲ, ਜਸਪਾਲ ਸਿੰਘ ਅਨਾਇਤਪੁਰਾ, ਰਸ਼ਪਿੰਦਰ ਸਿੰਘ ਢਿੱਲੋਂ, ਸੰਜੀਵ ਕੁਮਾਰ ਦੀਪੂ, ਸਿੰਗਾਰਾ ਸਿੰਘ ਬਰਾਸ, ਬਲਵੀਰ ਸਿੰਘ ਬੀਰਾ, ਕਰਨੈਲ ਸਿੰਘ ਨਬੀਪੁਰ, ਸੰਦੀਪ ਗਾਬਾ, ਧਰਮਪਾਲ ਸਹੋਤਾ, ਰੋਹਿਤ ਸ਼ਰਮਾ ਰਿੱਕੀ ਅਤੇ ਪਰਵਿੰਦਰ ਸਿੰਘ ਦਿਓਲ ਨੇ ਸੰਬੋਧਨ ਕੀਤਾ।

Advertisement