ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਭਾਜਪਾ ਨੇ ਹਿਮਾਚਲ ਦੀ ਸਰਕਾਰ ਡੇਗਣ ਦੀ ਕੋਸ਼ਿਸ਼ ਕੀਤੀ: ਪ੍ਰਿਯੰਕਾ

06:55 AM May 28, 2024 IST
ਚੰਬਾ ’ਚ ਰੈਲੀ ਦੌਰਾਨ ਲੋਕਾਂ ਨੂੰ ਮਿਲਦੀ ਹੋਈ ਕਾਂਗਰਸ ਆਗੂ ਪ੍ਰਿਯੰਕਾ ਗਾਂਧੀ। -ਫੋਟੋ: ਪੀਟੀਆਈ

* ਕਾਂਗਰਸ ਆਗੂ ਨੇ ਭਾਜਪਾ ਦਾ ਮਕਸਦ ਕਿਸੇ ਵੀ ਕੀਮਤ ’ਤੇ ਸੱਤਾ ਹਾਸਲ ਕਰਨਾ ਦੱਸਿਆ
* ਵਿਧਾਇਕਾਂ ਨੂੰ ਸੌ-ਸੌ ਕਰੋਡ਼ ਰੁਪਏ ’ਚ ਖਰੀਦਣ ਦਾ ਲਾਇਆ ਦੋਸ਼

Advertisement

ਸ਼ਿਮਲਾ, 27 ਮਈ
ਕਾਂਗਰਸ ਆਗੂ ਪ੍ਰਿਯੰਕਾ ਗਾਂਧੀ ਵਾਡਰਾ ਨੇ ਅੱਜ ਦੋਸ਼ ਲਾਇਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਹਿਮਾਚਲ ਪ੍ਰਦੇਸ਼ ’ਚ ਜਮਹੂਰੀ ਢੰਗ ਨਾਲ ਚੁਣੀ ਗਈ ਕਾਂਗਰਸ ਸਰਕਾਰ ਡੇਗਣ ਲਈ ਪੈਸੇ ਤੇ ਤਾਕਤ ਦੀ ਵਰਤੋਂ ਕਰਨ ਸਮੇਤ ਹਰ ਸੰਭਵ ਕੋਸ਼ਿਸ਼ ਕੀਤੀ। ਕਾਂਗਡ਼ਾ ਲੋਕ ਸਭਾ ਸੀਟ ਤੋਂ ਪਾਰਟੀ ਉਮੀਦਵਾਰ ਆਨੰਦ ਸ਼ਰਮਾ ਲਈ ਪ੍ਰਚਾਰ ਕਰ ਰਹੀ ਕਾਂਗਰਸ ਦੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਨੇ ਦਾਅਵਾ ਕੀਤਾ ਕਿ ਪ੍ਰਧਾਨ ਮੰਤਰੀ ਮੋਦੀ ਸਮੇਤ ਭਾਜਪਾ ਦੇ ਆਗੂਆਂ ਦਾ ਇੱਕੋ-ਇੱਕ ਮਕਸਦ ਕਿਸੇ ਵੀ ਕੀਮਤ ’ਤੇ ਸੱਤਾ ਹਾਸਲ ਕਰਨਾ ਹੈ ਅਤੇ ਉਹ ਆਪਣਾ ਮਕਸਦ ਪੂਰਾ ਕਰਨ ਲਈ ਭ੍ਰਿਸ਼ਟਾਚਾਰ ਕਰਦੇ ਹਨ, ਪੈਸੇ ਤੇ ਤਾਕਤ ਦੀ ਵਰਤੋਂ ਕਰਦੇ ਹਨ, ਵਿਧਾਇਕਾਂ ਨੂੰ ਰਿਸ਼ਵਤ ਦਿੰਦੇ ਹਨ ਅਤੇ ਭਗਵਾਨ ਦੇ ਨਾਂ ’ਤੇ ਲੋਕਾਂ ਨੂੰ ਗੁੰਮਰਾਹ ਕਰਦੇ ਹਨ। ਉਨ੍ਹਾਂ ਕਿਹਾ, ‘ਮੋਦੀ ਨੇ ਸੂਬੇ ’ਚ ਜਮਹੂਰੀ ਢੰਗ ਨਾਲ ਚੁਣੀ ਗਈ ਕਾਂਗਰਸ ਸਰਕਾਰ ਨੂੰ ਭ੍ਰਿਸ਼ਟਾਚਾਰ ਰਾਹੀਂ ਅਤੇ ਤਾਕਤ ਤੇ ਪੈਸੇ ਦੀ ਵਰਤੋਂ ਕਰਕੇ ਡੇਗਣ ਦੀ ਹਰ ਸੰਭਵ ਕੋਸ਼ਿਸ਼ ਕੀਤੀ।’ ਉਨ੍ਹਾਂ ਰੈਲੀ ’ਚ ਮੌਜੂਦ ਲੋਕਾਂ ਨੂੰ ਸਵਾਲ ਕੀਤਾ ਕਿ ਕੀ ਉਹ ਅਜਿਹੇ ਨੇਤਾ ਨੂੰ ਪਸੰਦ ਕਰਨਗੇ?

ਚੰਬਾ ਵਿੱਚ ਰੈਲੀ ਦੌਰਾਨ ਪ੍ਰਿਯੰਕਾ ਗਾਂਧੀ ਦਾ ਸਨਮਾਨ ਕਰਦੇ ਹੋਏ ਕਾਂਗਰਸੀ ਆਗੂ। -ਫੋਟੋ: ਪੀਟੀਆਈ

ਇਸੇ ਤਰ੍ਹਾਂ ਕਾਂਗਡ਼ਾ ਜ਼ਿਲ੍ਹੇ ’ਚ ਇੱਕ ਹੋਰ ਰੈਲੀ ਨੂੰ ਸੰਬੋਧਨ ਕਰਦਿਆਂ ੳੁਨ੍ਹਾਂ ਹਿਮਾਚਲ ਪ੍ਰਦੇਸ਼ ਵਿੱਚ ਫਰਵਰੀ-ਮਾਰਚ ਨੂੰ ਬਣੇ ਸਿਅਾਸੀ ਸੰਕਟ ਬਾਰੇ ਗੱਲ ਕੀਤੀ ਤੇ ਦੋਸ਼ ਲਾਇਆ ਕਿ ਭਾਜਪਾ ਨੇ ਹਰ ਵਿਧਾਇਕ ਨੂੰ ਸੌ-ਸੌ ਕਰੋਡ਼ ਰੁਪਏ ਦਿੱਤੇ ਸਨ। ਉਨ੍ਹਾਂ ਕਿਹਾ ਕਿ ਪਿਛਲੇ ਦੋ ਸਾਲਾਂ ਦੌਰਾਨ ਹਿਮਾਚਲ ’ਚ ਦੋ ਵੱਡੀਆਂ ਘਟਨਾਵਾਂ ਵਾਪਰੀਆਂ ਹਨ ਜਿਨ੍ਹਾਂ ’ਚ ਕਾਂਗਰਸ ਤੇ ਭਾਜਪਾ ਦੀ ਸੱਚਾਈ ਸਭ ਦੇ ਸਾਹਮਣੇ ਆਈ ਹੈ। ਉਨ੍ਹਾਂ ਕਿਹਾ, ‘ਇੱਕ ਘਟਨਾ ਪਿਛਲੇ ਸਾਲ ਮੌਨਸੂਨ ਸਮੇਂ ਆਈ ਭਿਆਨਕ ਆਫ਼ਤ ਦੀ ਸੀ ਜਦੋਂ ਹਰ ਕਾਂਗਰਸੀ ਵਰਕਰ ਤੇ ਆਗੂ ਜ਼ਮੀਨੀ ਪੱਧਰ ’ਤੇ ਕੰਮ ਕਰ ਰਿਹਾ ਸੀ ਜਦਕਿ ਭਾਜਪਾ ਕਿਤੇ ਵੀ ਦਿਖਾਈ ਨਹੀਂ ਦਿੱਤੀ। ਦੂਜੀ ਘਟਨਾ ਭਾਜਪਾ ਵੱਲੋਂ ਪੈਦਾ ਕੀਤੇ ਗਏ ਸਿਆਸੀ ਸੰਕਟ ਦੀ ਹੈ ਜਿਸ ਨੇ ਸੂਬੇ ’ਚ ਚੁਣੀ ਹੋਈ ਸਰਕਾਰ ਡੇਗਣ ਦੀ ਕੋਸ਼ਿਸ਼ ਕੀਤੀ। ਵਿਧਾਇਕਾਂ ਨੂੰ ਸੌ-ਸੌ ਕਰੋਡ਼ ਰੁਪਏ ਦਿੱਤੇ ਗਏ, ਰਾਤ ਨੂੰ ਚੋਰਾਂ ਦੀ ਤਰ੍ਹਾਂ ਲੁਕਾਏ ਗਏ ਅਤੇ ਚੰਡੀਗਡ਼੍ਹ ਦੇ ਹੋਟਲ ’ਚ ਲਿਜਾਏ ਗਏ।’ ਉਨ੍ਹਾਂ ਕਿਹਾ ਕਿ ਆਫ਼ਤ ਸਮੇਂ ਹਿਮਾਚਲ ਪ੍ਰਦੇਸ਼ ਦੀ ਜਨਤਾ ਦੇ ਨਾਲ ਖਡ਼੍ਹਨ ਵਾਲੇ ਸੂਬਾਈ ਮੰਤਰੀ ਮੰਡਲ ਨੂੰ ਉਨ੍ਹਾਂ ਦੇ ਸਾਹਮਣੇ ਹੀ ਧੋਖਾ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਕੇਂਦਰ ਦੀ ਭਾਜਪਾ ਸਰਕਾਰ ਹਿਮਾਚਲ ਨਾਲ ਕੋਈ ਹਮਦਰਦੀ ਨਹੀਂ ਰੱਖਦੀ ਅਤੇ ਉਸ ਨੇ ਆਫ਼ਤ ਦੌਰਾਨ ਰਾਹਤ ਕੰਮਾਂ ਲਈ ਕੋਈ ਪੈਸਾ ਨਹੀਂ ਦਿੱਤਾ। ਇੱਥੋਂ ਤੱਕ ਕਿ ਸੂਬੇ ਦੇ ਬਕਾਇਆ ਫੰਡ ਵੀ ਰੋਕ ਲਏ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਜੋ ਹਿਮਾਚਲ ਨੂੰ ਆਪਣਾ ਦੂਜਾ ਘਰ ਦਸਦੇ ਹਨ, ਨੇ ਕੁਦਰਤੀ ਆਫ਼ਤ ਦੌਰਾਨ ਸੂਬੇ ਦਾ ਕੋਈ ਦੌਰਾ ਨਹੀਂ ਕੀਤਾ।
ਕਾਂਗਰਸ ਆਗੂ ਨੇ ਕਿਹਾ ਕਿ ਕਾਂਗਰਸ ਪਾਰਟੀ 55 ਸਾਲ ਤੱਕ ਸੱਤਾ ’ਚ ਰਹੀ ਪਰ ਕਦੇ ਸਭ ਤੋਂ ਅਮੀਰ ਪਾਰਟੀ ਨਾ ਬਣੀ ਜਦਕਿ ਭਾਜਪਾ ਸਿਰਫ਼ 10 ਸਾਲਾਂ ਅੰਦਰ ਹੀ ਦੁਨੀਆ ਦੀ ਸਭ ਤੋਂ ਅਮੀਰ ਪਾਰਟੀ ਬਣ ਗਈ ਹੈ। ਉਨ੍ਹਾਂ ਸਵਾਲ ਕੀਤਾ ਕਿ ਜੇ ਮੋਦੀ ਜੀ ਇਮਾਨਦਾਰ ਹਨ ਤਾਂ ਇਹ ਕਿਸ ਤਰ੍ਹਾਂ ਸੰਭਵ ਹੋ ਸਕਦਾ ਹੈ। ਉਨ੍ਹਾਂ ਪ੍ਰਧਾਨ ਮੰਤਰੀ ’ਤੇ ਗ਼ੈਰ-ਸਮਾਜੀ ਤੇ ਭ੍ਰਿਸ਼ਟ ਅਨਸਰਾਂ ਤੋਂ ਫੰਡ ਲੈਣ ਦਾ ਦੋਸ਼ ਲਾਇਆ। ਉਨ੍ਹਾਂ ਕਿਹਾ, ‘ਪ੍ਰਧਾਨ ਮੰਤਰੀ ਮੋਦੀ ਹਮੇਸ਼ਾ ਕਾਂਗਰਸ ’ਤੇ ਭ੍ਰਿਸ਼ਟ ਹੋਣ ਦਾ ਦੋਸ਼ ਲਾਉਂਦੇ ਰਹਿੰਦੇ ਹਨ ਪਰ ਇਹ ਕਦੇ ਨਹੀਂ ਦਸਦੇ ਕਿ ਭਾਜਪਾ ਦੁਨੀਆ ਦੀ ਸਭ ਤੋਂ ਅਮੀਰ ਪਾਰਟੀ ਕਿਸ ਤਰ੍ਹਾਂ ਬਣੀ।’
ਉਨ੍ਹਾਂ ਕਿਹਾ ਕਿ ਇੱਕ ਰਿਪੋਰਟ ’ਚ ਦਾਅਵਾ ਕੀਤਾ ਗਿਆ ਹੈ ਕਿ ਭਗਵਾ ਪਾਰਟੀ ਨੇ ਪਿਛਲੇ ਇੱਕ ਜਾਂ ਦੋ ਸਾਲਾਂ ਦੌਰਾਨ 60 ਹਜ਼ਾਰ ਕਰੋਡ਼ ਰੁਪਏ ਖਰਚ ਕੀਤੇ ਹਨ। ਪ੍ਰਿਯੰਕਾ ਗਾਂਧੀ ਨੇ ਦਾਅਵਾ ਕੀਤਾ ਕਿ ਕੇਂਦਰ ਦੀ ਭਾਜਪਾ ਸਰਕਾਰ ਵੱਲੋਂ ਸਾਰੀਆਂ ਨੀਤੀਆਂ ਤੇ ਯੋਜਨਾਵਾਂ ਅਮੀਰਾਂ ਖਾਤਰ ਲਿਆਂਦੀਆਂ ਗਈਆਂ ਹਨ। ਉਨ੍ਹਾਂ ਦੋਸ਼ ਲਾਇਆ ਕਿ ਅਗਨੀਵੀਰ ਭਰਤੀ ਯੋਜਨਾ ਵੀ ਰੱਖਿਆ ਖੇਤਰ ’ਚ ਅਰਬਪਤੀਆਂ ਦੇ ਦਾਖਲ ਹੋਣ ਦਾ ਰਾਹ ਪੱਧਰਾ ਕਰਨ ਲਈ ਲਿਆਂਦੀ ਗਈ ਹੈ। -ਪੀਟੀਆਈ

Advertisement

Advertisement