ਭਾਜਪਾ ਦੇ ਸਾਬਕਾ ਮੰਡਲ ਪ੍ਰਧਾਨ ਸਾਥੀਆਂ ਸਣੇ ਕਾਂਗਰਸ ’ਚ ਸ਼ਾਮਲ
ਬਨੂੜ, 23 ਮਈ
ਬਨੂੜ ਸ਼ਹਿਰ ਵਿੱਚ ਕਾਂਗਰਸ ਪਾਰਟੀ ਨੂੰ ਅੱਜ ਭਰਵਾਂ ਹੁਲਾਰਾ ਮਿਲਿਆ ਜਦੋਂ ਭਾਰਤੀ ਜਨਤਾ ਪਾਰਟੀ ਦਾ ਸਾਬਕਾ ਮੰਡਲ ਪ੍ਰਧਾਨ ਅਤੇ ਦੋ ਵਾਰੀ ਵਾਰਡ ਨੰਬਰ 13 ਤੋਂ ਕੌਂਸਲਰ ਦੀ ਚੋਣ ਲੜ ਚੁੱਕੇ ਸਾਧੂ ਸਿੰਘ ਆਪਣੇ ਪਰਿਵਾਰ ਅਤੇ ਸਾਥੀਆਂ ਸਣੇ ਕਾਂਗਰਸ ਪਾਰਟੀ ’ਚ ਸ਼ਾਮਲ ਹੋ ਗਏ। ਰਾਜਪੁਰਾ ਹਲਕੇ ਦੇ ਸਾਬਕਾ ਵਿਧਾਇਕ ਹਰਦਿਆਲ ਸਿੰਘ ਕੰਬੋਜ ਨੇ ਉਨ੍ਹਾਂ ਦਾ ਪਾਰਟੀ ਵਿਚ ਸ਼ਾਮਲ ਹੋਣ ’ਤੇ ਸਵਾਗਤ ਕਰਦਿਆਂ ਪਾਰਟੀ ਵਿਚ ਪੂਰੇ ਸਨਮਾਨ ਦਾ ਭਰੋਸਾ ਦਿਵਾਇਆ। ਵਾਰਡ ਨੰਬਰ ਤੇਰਾਂ ਵਿੱਚ ਕੀਤੇ ਸਮਾਗਮ ਦੌਰਾਨ ਸਾਧੂ ਸਿੰਘ ਨੇ ਭਾਜਪਾ ਛੱਡ ਕੇ ਕਾਂਗਰਸ ਵਿਚ ਸ਼ਮੂਲੀਅਤ ਕਰਨ ਦਾ ਐਲਾਨ ਕੀਤਾ। ਇਸ ਮੌਕੇ ਨਗਰ ਕੌਂਸਲ ਦੇ ਪ੍ਰਧਾਨ ਜਗਤਾਰ ਸਿੰਘ ਕੰਬੋਜ, ਕੁਲਵਿੰਦਰ ਸਿੰਘ ਭੋਲਾ, ਦਵਿੰਦਰ ਪੁਰੀ, ਕੌਂਸਲਰ ਸੋਨੀ ਸੰਧੂ, ਜਸਬੀਰ ਸਿੰਘ ਪੱਪੀ, ਰਾਕੇਸ਼ ਕੇਸ਼ੀ, ਗੁਰਮੇਲ ਸਿੰਘ ਫੌਜੀ, ਭਾਗ ਸਿੰਘ ਡਾਂਗੀ, ਆਸ਼ੂ ਕੇਬਲ ਵਾਲਾ, ਮੱਖਣ ਸਿੰਘ ਬਾਡਿਆ ਬਸੀ, ਜੇਪੀ ਟੈਟ ਹਾਊਸ, ਜੀਵਨ ਕੁਮਾਰ, ਰੁਪਿੰਦਰ ਸਿੰਘ, ਗੁਰਦੀਪ ਕੌਰ, ਅਮਨਦੀਪ ਕੌਰ, ਗੁਰਦੀਪ ਕੌਰ ਹਾਜ਼ਰ ਸਨ।
ਹਾਈ ਕੋਰਟ ਨੇ ਇਨਸਾਫ਼ ਦਿੱਤਾ: ਕੰਬੋਜ
ਸਾਬਕਾ ਵਿਧਾਇਕ ਕੰਬੋਜ ਨੇ ਗੱਲਬਾਤ ਕਰਦਿਆਂ ਕਿਹਾ ਕੁੱਝ ਸਮਾਂ ਪਹਿਲਾਂ ਰਾਜਪੁਰਾ ਪੁਲੀਸ ਨੇ ਇੱਕ ਵਿਅਕਤੀ ਨੂੰ ਖੁਦਕਸ਼ੀ ਕਰਨ ਲਈ ਮਜਬੂਰ ਕਰਨ ਦੇ ਦੋਸ਼ ਹੇਠ ਉਨ੍ਹਾਂ ਅਤੇ ਉਨ੍ਹਾਂ ਦੇ ਪੁੱਤਰ ਨਿਰਭੈ ਸਿੰਘ ਖ਼ਿਲਾਫ਼ ਕੇਸ ਦਰਜ ਕੀਤਾ ਸੀ। ਹਾਈ ਕੋਰਟ ਨੇ ਬੀਤੇ ਦਿਨੀਂ ਕੇਸ ਨੂੰ ਰੱਦ ਕਰਕੇ ਉਨ੍ਹਾਂ ਨੂੰ ਇਨਸਾਫ਼ ਦਿੱਤਾ ਹੈ ਕਿਉਂਕਿ ਉਹ ਪਰਚਾ ਸਿਆਸਤ ਤੋਂ ਪ੍ਰੇਰਿਤ ਸੀ।