ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਭਾਗਵਤ ਵੱਲੋਂ ਹਿੰਦੂ ਸਮਾਜ ਵਿੱਚ ਏਕਤਾ ਦਾ ਸੱਦਾ

05:42 AM May 26, 2025 IST
featuredImage featuredImage
ਨਵੀਂ ਦਿੱਲੀ, 25 ਮਈਰਾਸ਼ਟਰੀ ਸਵੈਮ ਸੇਵਕ ਸੰਘ (ਆਰਐੱਸਐੱਸ) ਦੇ ਮੁਖੀ ਮੋਹਨ ਭਾਗਵਤ ਨੇ ਹਿੰਦੂ ਸਮਾਜ ਵਿੱਚ ਏਕਤਾ ਅਤੇ ਭਾਰਤ ਨੂੰ ਫੌਜੀ ਤਾਕਤ ਤੇ ਅਰਥਚਾਰੇ ਦੇ ਨਜ਼ਰੀਏ ਤੋਂ ਐਨਾ ਸ਼ਕਤੀਸ਼ਾਲੀ ਬਣਾਉਣ ਦਾ ਸੱਦਾ ਦਿੱਤਾ ਕਿ ਕਈ ਤਾਕਤਾਂ ਮਿਲ ਕੇ ਵੀ ਇਸ ਉੱਪਰ ਜਿੱਤ ਹਾਸਲ ਨਾ ਕਰ ਸਕਣ। ਹਾਲਾਂਕਿ, ਉਨ੍ਹਾਂ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਤਾਕਤ ਨੂੰ ਸਦਾਚਾਰ ਅਤੇ ਨੇਕੀ ਨਾਲ ਜੋੜਨਾ ਜ਼ਰੂਰੀ ਹੈ ਕਿਉਂਕਿ ਬੇਲਗਾਮ ਤਾਕਤ ਦਿਸ਼ਾਹੀਣ ਹੋ ਸਕਦੀ ਹੈ ਅਤੇ ‘ਘੋਰ ਹਿੰਸਾ’ ਨੂੰ ਜਨਮ ਦੇ ਸਕਦੀ ਹੈ। ਉਨ੍ਹਾਂ ਆਰਐੱਸਐੱਸ ਨਾਲ ਸਬੰਧਤ ਹਫ਼ਤਾਵਾਰੀ ਮੈਗਜ਼ੀਨ ਦੇ ਤਾਜ਼ਾ ਅੰਕ ਵਿੱਚ ਪ੍ਰਕਾਸ਼ਿਤ ਇੰਟਰਵਿਊ ਵਿੱਚ ਕਿਹਾ ਕਿ ਭਾਰਤ ਕੋਲ ਸ਼ਕਤੀਸ਼ਾਲੀ ਹੋਣ ਤੋਂ ਇਲਾਵਾ ਕੋਈ ਬਦਲ ਨਹੀਂ ਹੈ, ਕਿਉਂਕਿ ਉਹ ਆਪਣੀਆਂ ਸਾਰੀਆਂ ਸਰਹੱਦਾਂ ’ਤੇ ਮਾੜੀਆਂ ਤਾਕਤਾਂ ਨਾਲ ਘਿਰਿਆ ਹੋਇਆ ਹੈ।’’
Advertisement

ਇਹ ਇੰਟਰਵਿਊ ਲਗਪਗ ਦੋ ਮਹੀਨੇ ਪਹਿਲਾਂ ਬੰਗਲੂਰੂ ਵਿੱਚ ਆਰਐੱਸਐੱਸ ਦੀ ਫੈਸਲੇ ਲੈਣ ਵਾਲੀ ਸਰਬਉੱਚ ਸੰਸਥਾ ਕੁੱਲ ਹਿੰਦ ਪ੍ਰਤੀਨਿਧ ਸਭਾ ਦੀ ਮੀਟਿੰਗ ਤੋਂ ਬਾਅਦ ਕੀਤਾ ਗਿਆ ਸੀ। ਕੌਮੀ ਸੁਰੱਖਿਆ, ਫੌਜੀ ਸ਼ਕਤੀ ਅਤੇ ਆਰਥਿਕ ਸ਼ਕਤੀ ਬਾਰੇ ਸੰਘ ਦੇ ਨਜ਼ਰੀਏ ਬਾਰੇ ਪੁੱਛਣ ’ਤੇ ਭਾਗਵਤ ਨੇ ਕਿਹਾ, ‘‘ਸਾਨੂੰ ਤਾਕਤ ਸੰਪੰਨ ਹੋਣਾ ਹੀ ਪਵੇਗਾ।’’ ਭਾਗਵਤ ਨੇ ਕਿਹਾ, ‘‘ਕੌਮੀ ਸੁਰੱਖਿਆ ਦੇ ਮਾਮਲੇ ਵਿੱਚ ਸਾਨੂੰ ਕਿਸੇ ’ਤੇ ਨਿਰਭਰ ਨਹੀਂ ਹੋਣਾ ਚਾਹੀਦਾ ਹੈ। ਸਾਨੂੰ ਆਪਣੀ ਸੁਰੱਖਿਆ ਖ਼ੁਦ ਕਰਨ ਦੇ ਯੋਗ ਹੋਣਾ ਚਾਹੀਦਾ ਹੈ ਤਾਂ ਜੋ ਜੇਕਰ ਸਾਰੀ ਦੁਨੀਆ ਰਲ ਕੇ ਵੀ ਸਾਡੇ ’ਤੇ ਜਿੱਤ ਹਾਸਲ ਨਾ ਕਰ ਸਕੇ।’’

ਭਾਗਵਤ ਨੇ ਕਿਹਾ, ‘‘ਸੱਜਣ ਵਿਅਕਤੀ ਸਿਰਫ਼ ਨੇਕੀ ਕਰ ਕੇ ਸੁਰੱਖਿਅਤ ਨਹੀਂ ਰਹਿੰਦਾ ਬਲਕਿ ਨੇਕੀ ਦੇ ਨਾਲ ਤਾਕਤ ਵੀ ਹੋਣੀ ਚਾਹੀਦੀ ਹੈ। ਇਸੇ ਤਰ੍ਹਾਂ, ਨੈਤਿਕਤਾ ਤੋਂ ਬਿਨਾ ਸ਼ਕਤੀ ਦਿਸ਼ਾਹੀਣ ਹੋ ਕੇ ਹਿੰਸਾ ਦਾ ਕਾਰਨ ਬਣ ਸਕਦੀ ਹੈ, ਇਸ ਵਾਸਤੇ ਉਸ ਦੇ ਨਾਲ ਨੇਕੀ ਵੀ ਚਾਹੀਦੀ ਹੈ।’’ ਉਨ੍ਹਾਂ ਕਿਹਾ, ‘‘ਜੇਕਰ ਭਾਰਤ ਦਾ ਹਿੰਦੂ ਸਮਾਜ ਤਾਕਤਵਰ ਹੋਵੇਗਾ ਤਾਂ ਵਿਸ਼ਵ ਭਰ ਦੇ ਹਿੰਦੂਆਂ ਦੀ ਤਾਕਤ ਆਪਣੇ ਆਪ ਵਧੇਗੀ।’’ ਉਨ੍ਹਾਂ ਕਿਹਾ ਕਿ ਹਿੰਦੂ ਸਮਾਜ ਨੂੰ ਮਜ਼ਬੂਤ ਕਰਨ ਲਈ ਕੰਮ ਚੱਲ ਰਿਹਾ ਹੈ ਪਰ ਇਹ ਅਜੇ ਪੂਰਾ ਨਹੀਂ ਹੋਇਆ ਹੈ ਅਤੇ ਹੌਲੇ-ਹੌਲੇ ਉਹ ਸਥਿਤੀ ਆ ਰਹੀ ਹੈ। -ਪੀਟੀਆਈ

Advertisement

ਹਿੰਦੂਤਵ ਦੇ ਧਾਰਮਿਕ ਮੁੱਲਾਂ ਦੇ ਆਧਾਰ ’ਤੇ ਸ਼ਖ਼ਸੀਅਤ ਉਸਾਰੀ ਕੀਤੀ ਜਾਵੇ: ਭਾਗਵਤ

ਮੋਹਨ ਭਾਗਵਤ ਨੇ ਕਿਹਾ, ‘‘ਹਿੰਦੂ ਸਮਾਜ ਨੂੰ ਆਪਣੇ ਸਾਰੇ ਵਖਰੇਵੇਂ ਤੇ ਸਵਾਰਥ ਭੁੱਲ ਕੇ ਹਿੰਦੂਤਵ ਦੇ ਧਾਰਮਿਕ ਮੁੱਲਾਂ ਦੇ ਆਧਾਰ ’ਤੇ ਆਪਣੀ ਸ਼ਖ਼ਸੀਅਤ, ਪਰਿਵਾਰਕ, ਸਮਾਜਿਕ ਤੇ ਪੇਸ਼ੇਵਰ ਜੀਵਨ ਨੂੰ ਆਕਾਰ ਦੇਣਾ ਹੋਵੇਗਾ।’’ ਉਨ੍ਹਾਂ ਕਿਹਾ, ‘‘ਵਿਸ਼ਵ ਨੂੰ ਨਵੀਂ ਰਾਹ ਦੀ ਉਡੀਕ ਹੈ ਅਤੇ ਉਹ ਦਿਖਾਉਣਾ ਭਾਰਤ ਮਤਲਬ ਹਿੰਦੂ ਸਮਾਜ ਦਾ ਬ੍ਰਹਮ ਫ਼ਰਜ਼ ਹੈ।’’ ਉਨ੍ਹਾਂ ਕਿਹਾ, ‘‘ਖੇਤੀ, ਉਦਯੋਗ, ਵਿਗਿਆਨ ਅਤੇ ਤਕਨਾਲੋਜੀ ਦੀ ਕ੍ਰਾਂਤੀ ਆ ਚੁੱਕੀ ਤੇ ਹੁਣ ਧਾਰਮਿਕ ਕ੍ਰਾਂਤੀ ਦੀ ਲੋੜ ਹੈ। ਮੈਂ ਧਰਮ ਦੀ ਗੱਲ ਨਹੀਂ ਕਰ ਰਿਹਾ ਹਾਂ ਪਰ ਸੱਚ, ਪਵਿੱਤਰਤਾ, ਦਯਾ ਤੇ ਤਪੱਸਿਆ ਦੇ ਆਧਾਰ ’ਤੇ ਮਨੁੱਖੀ ਜੀਵਨ ਦੀ ਪੁਰਨਰਚਨਾ ਕਰਨੀ ਹੋਵੇਗੀ।’’

 

 

Advertisement