ਭਾਗਵਤ ਵੱਲੋਂ ਵਾਲੰਟੀਅਰਾਂ ਨੂੰ ਲੋਕ ਭਲਾਈ ਲਈ ਕੰਮ ਕਰਨ ਦੀ ਸਲਾਹ
05:07 AM Jun 19, 2025 IST
ਹਮੀਰਪੁਰ, 18 ਜੂਨ
ਰਾਸ਼ਟਰੀ ਸਵੈਮ ਸੇਵਕ ਸੰਘ (ਆਰਐੱਸਐੱਸ) ਦੇ ਮੁਖੀ ਮੋਹਨ ਭਾਗਵਤ ਨੇ ਇੱਥੇ ਸੰਗਠਨ ਦੇ ਸਿਖਲਾਈ ਕੈਂਪ ਵਿੱਚ ਹਿੱਸਾ ਲੈਣ ਵਾਲੇ ਨੌਜਵਾਨ ਵਲੰਟੀਅਰਾਂ ਨੂੰ ਲੋਕ ਭਲਾਈ ਅਤੇ ਹਿੰਦੂ ਧਰਮ ਦੀ ਰਾਖੀ ਲਈ ਕੰਮ ਕਰਨ ਦੀ ਸਲਾਹ ਦਿੱਤੀ। ਆਰਐੱਸਐੱਸ ਦੇ ਤਰਜਮਾਨ ਨੇ ਕਿਹਾ ਕਿ ਭਾਗਵਤ ਚਾਰ ਦਿਨ ਹਮੀਰਪੁਰ ਜ਼ਿਲ੍ਹੇ ਦੇ ਟਿੱਪਰ ਵਿੱਚ ਰਹੇ ਅਤੇ ਆਰਐੱਸਐੱਸ ਦੇ 21 ਰੋਜ਼ਾ ਸਿਖਲਾਈ ਕੈਂਪ ’ਚ ਸ਼ਿਰਕਤ ਕਰਕੇ ਸਿਖਿਆਰਥੀਆਂ ਨਾਲ ਗੱਲਬਾਤ ਕੀਤੀ। ਉਹ ਅੱਜ ਊਨਾ ਰਾਹੀਂ ਦਿੱਲੀ ਗਏ। ਉਨ੍ਹਾਂ ਕਿਹਾ ਕਿ 1925 ਵਿੱਚ ਆਰਐੱਸਐੱਸ ਦੀ ਸਥਾਪਨਾ ਹੋਈ ਸੀ ਅਤੇ ਇਸ ਸਾਲ ਇਸ ਦਾ 100ਵਾਂ ਸਥਾਪਨਾ ਦਿਵਸ ਮਨਾਇਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ 2 ਅਕਤੂਬਰ ਨੂੰ ਦਸਹਿਰੇ ਵਾਲੇ ਦਿਨ ਸ਼ਤਾਬਦੀ ਸਮਾਗਮ ਕਰਵਾਇਆ ਜਾਵੇਗਾ। 30 ਮਈ ਤੋਂ ਸ਼ੁਰੂ ਹੋਇਆ ਇਹ ਕੈਂਪ ਭਲਕੇ 19 ਜੂਨ ਨੂੰ ਸਮਾਪਤ ਹੋ ਜਾਵੇਗਾ। ਆਰਐੱਸਐੱਸ ਮੀਡੀਆ ਯੂਨਿਟ ਦੇ ਆਲ ਇੰਡੀਆ ਸੰਯੁਕਤ ਸਕੱਤਰ ਪ੍ਰਦੀਪ ਜੋਸ਼ੀ ਸਮਾਪਤੀ ਸਮਾਗਮ ’ਚ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਨਗੇ। -ਪੀਟੀਆਈ
Advertisement
Advertisement