ਭਾਖੜਾ ਨਹਿਰ ’ਚ ਰੁੜੀ ਮਹਿਲਾ ਦੀ ਲਾਸ਼ ਬਰਾਮਦ
05:47 AM May 09, 2025 IST
ਪੱਤਰ ਪ੍ਰੇਰਕ
Advertisement
ਸਮਾਣਾ, 8 ਮਈ
ਭਾਖੜਾ ਨਹਿਰ ਵਿੱਚ ਡੁੱਬੀ ਔਰਤ ਦੀ ਲਾਸ਼ ਭਾਖੜਾ ਨਹਿਰ ਦੀ ਖਨੌਰੀ ਹੈੱਡ ਤੋਂ ਬਰਾਮਦ ਹੋਈੇ। ਪੁਲੀਸ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਸਰਬਜੀਤ ਕੌਰ (52) ਦੇ ਪਤੀ ਦਵਿੰਦਰ ਸਿੰਘ ਨਿਵਾਸੀ ਪਿੰਡ ਅਸਰਪੁਰ ਵੱਲੋਂ ਦਰਜ ਕਰਵਾਏ ਗਏ ਬਿਆਨ ਅਨੁਸਾਰ ਉਸ ਦੀ ਪਤਨੀ ਬਿਮਾਰ ਰਹਿੰਦੀ ਸੀ ਅਤੇ ਕਾਫੀ ਸਮੇਂ ਤੋਂ ਇਲਾਜ ਚੱਲਣ ਕਾਰਨ ਮਾਨਸਿਕ ਤੌਰ ’ਤੇ ਪ੍ਰੇਸ਼ਾਨ ਸੀ। ਤਿੰਨ ਮਈ ਨੂੰ ਖਵਾਜਾ ਪੀਰ ਦਾ ਮੱਥਾ ਟੇਕਣ ਭਾਖੜਾਾ ਨਹਿਰ ਦੇ ਢੈਂਠਲ ਪੁਲ ’ਤੇ ਗਈ ਸੀ। ਮੱਥਾ ਟੇਕਣ ਦੌਰਾਨ ਪੈਰ ਫਿਸਲਣ ਨਾਲ ਨਹਿਰ ਵਿੱਚ ਡਿੱਗ ਕੇ ਪਾਣੀ ਦੇ ਤੇਜ਼ ਵਹਾਅ ’ਚ ਰੁੜ ਗਈ। ਦਰਜ ਬਿਆਨ ਦੇ ਆਧਾਰ ’ਤੇ ਪੁਲੀਸ ਨੇ ਬੀਐੱਨਐੱਸ ਦੀ ਧਾਰਾ 194 ਤਹਿਤ ਮਾਮਲਾ ਦਰਜ ਕਰਕੇ ਪੋਸਟਮਾਰਟਮ ਉਪਰੰਤ ਲਾਸ਼ ਵਾਰਸਾਂ ਹਵਾਲੇ ਕਰ ਦਿੱਤੀ।
Advertisement
Advertisement