ਭਾਖੜਾ ਡੈਮ ’ਤੇ ਸੀਆਈਐੱਸਐੱਫ ਤਾਇਨਾਤੀ ਦਾ ਵਿਰੋਧ
05:24 AM May 25, 2025 IST
ਪੱਤਰ ਪ੍ਰੇਰਕ
Advertisement
ਨੰਗਲ, 23 ਮਈ
ਭਾਖੜਾ ਡੈਮ ਨੂੰ ਸੀਆਈਐਸਐੱਫ ਹਵਾਲੇ ਕਰਨ ਦਾ ਨੰਗਲ ਵਾਸੀਆਂ ਵੱਲੋਂ ਡਟਵਾਂ ਵਿਰੋਧ ਦੇਖਣ ਨੂੰ ਮਿਲਿਆ। ਕੌਂਸਲਰ ਐਡਵੋਕੇਟ ਪਰਮਜੀਤ ਸਿੰਘ ਪੰਮਾਂ ਨੇ ‘ਆਪ’ ਨੂੰ ਭਾਜਪਾ ਦੀ ‘ਬੀ’ ਟੀਮ ਦਾ ਖਿਤਾਬ ਦਿੱਤਾ। ਉਨ੍ਹਾਂ ਸੀਆਈਐੱਸਐੱਫ ਦੀ ਡੈਮ ’ਤੇ ਨਿਯੁਕਤੀ ਕਰਵਾਉਣ ’ਚ ‘ਆਪ’ ਸਰਕਾਰ ਦਾ ਸਿੱਧਾ ਹੱਥ ਦੱਸਿਆ। ਇਸ ਦੌਰਾਨ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਭਾਖੜਾ ਡੈਮ ਦੇ ਸੀਆਈਐਸਐੱਫ ਦੀ ਤਾਇਨਾਤੀ ਦੀ ਪੰਜਾਬ ਸਰਕਾਰ ਵੱਲੋਂ ਵਿਰੋਧ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਸੀਆਈਐਸਐੱਫ ਦੀਆਂ ਸਰਕਾਰ ਵੱਲੋਂ ਤਨਖਾਹਾਂ ਰੋਕੀਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਹਰਿਆਣਾ ਨੂੰ ਇੱਕ ਬੰਦ ਵੀ ਪਾਣੀ ਨਹੀਂ ਦਿੱਤਾ ਜਾਵੇਗਾ।
Advertisement
Advertisement