ਪੱਤਰ ਪ੍ਰੇਰਕਸਮਰਾਲਾ, 23 ਦਸੰਬਰਰਾਜ ਮਿਸਤਰੀ ਮਜ਼ਦੂਰ ਯੂਨੀਅਨ (ਸੀਟੂ) ਅਤੇ ਵੱਖ-ਵੱਖ ਸਮਾਜਸੇਵੀ ਜਥੇਬੰਦੀਆਂ ਵੱਲੋਂ ਸਮਰਾਲਾ ਦੇ ਲੇਬਰ ਚੌਕ ਵਿੱਚ ਅੱਜ ਸਾਬਕਾ ਪ੍ਰਧਾਨ ਨਗਰ ਕੌਂਸਲ ਸਮਰਾਲਾ ਕਾਮਰੇਡ ਭਜਨ ਸਿੰਘ, ਸਮਾਜਸੇਵੀ ਮੈਨੇਜਰ ਕਰਮ ਚੰਦ ਦੀ ਅਗਵਾਈ ਹੇਠ ਬਾਬਾ ਜੀਵਨ ਸਿੰਘ (ਭਾਈ ਜੈਤਾ ਜੀ) ਦਾ ਸ਼ਹੀਦੀ ਦਿਹਾੜਾ ਮਨਾਇਆ ਗਿਆ। ਇਸ ਮੌਕੇ ਇਕੱਤਰ ਹੋਏ ਮਜ਼ਦੂਰਾਂ ਨੂੰ ਸੰਬੋਧਨ ਕਰਦੇ ਹੋਏ ਕਾਮਰੇਡ ਭਜਨ ਸਿੰਘ ਨੇ ਬਾਬਾ ਜੀਵਨ ਸਿੰਘ ਦੇ ਜੀਵਨ ਅਤੇ ਕੁਰਬਾਨੀ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਜਿਨ੍ਹਾਂ ਦੀ ਲਾਸਾਨੀ ਕੁਰਬਾਨੀ ਨੂੰ ਕਦੇ ਵੀ ਨਹੀਂ ਭੁਲਾਇਆ ਜਾ ਸਕਦਾ।ਇਸ ਮੌਕੇ ਲੇਖਕ ਕਰਮ ਚੰਦ ਨੇ ਬਾਬਾ ਜੀਵਨ ਸਿੰਘ ਦੇ ਜੀਵਨ ਬਾਰੇ ਜਾਣਕਾਰੀ ਸਾਂਝੀ ਕਰਦੇ ਹੋਏ ਆਪਣੀ ਲਿਖੀ ਕਿਤਾਬ ‘ਜ਼ਿੰਦਗੀ ਦੇ ਰੰਗ’ ਵਿੱਚ ਭਾਈ ਜੈਤਾ ਬਾਰੇ ਲਿਖਿਆ ਲੇਖ ਪੜ੍ਹ ਕੇ ਸੁਣਾਇਆ। ਇਸ ਮੌਕੇ ਵੱਖ-ਵੱਖ ਜਥੇਬੰਦੀਆਂ ਦੇ ਆਗੂਆਂ ਨੇ ਵੀ ਭਾਈ ਜੈਤਾ ਜੀ ਦੀ ਸ਼ਹੀਦੀ ਸਬੰਧੀ ਚਾਨਣਾ ਪਾਇਆ। ਇਸ ਮੌਕੇ ਸਰਪ੍ਰਸਤ ਪੰਜਾਬੀ ਸਹਿਤ ਸਭਾ ਸਮਰਾਲਾ ਬਿਹਾਰੀ ਲਾਲ ਸੱਦੀ ਤੇ ਹੋਰ ਹਾਜ਼ਰ ਸਨ।