ਭੜਕਾਊ ਭਾਸ਼ਣ ਦੇਣ ’ਤੇ ਆਰਐੱਸਐੱਸ ਆਗੂ ਖ਼ਿਲਾਫ਼ ਕੇਸ ਦਰਜ
04:29 AM Jun 03, 2025 IST
ਮੰਗਲੂਰੂ (ਕਰਨਾਟਕ), 2 ਜੂਨ
ਆਰਐੱਸਐੱਸ ਦੇ ਆਗੂ ਖ਼ਿਲਾਫ਼ ਫ਼ਿਰਕੂ ਭਾਵਨਾਵਾਂ ਭੜਕਾਉਣ ਵਾਲਾ ਭਾਸ਼ਣ ਦੇਣ ਦੇ ਦੋਸ਼ ਹੇਠ ਐੱਫਆਈਆਰ ਦਰਜ ਕੀਤੀ ਗਈ ਹੈ। ਪੁਲੀਸ ਨੇ ਦੱਸਿਆ ਕਿ ਕੇ. ਪ੍ਰਭਾਕਰ ਭੱਟ ਨੇ 12 ਮਈ ਨੂੰ ਹਿੰਦੂਵਾਦੀ ਕਾਰਕੁਨ ਸੁਹਾਸ ਸ਼ੈੱਟੀ ਦੀ ਯਾਦ ’ਚ ਕਰਵਾਏ ਸ਼ੋਕ ਸਮਾਗਮ ਦੌਰਾਨ ਇਹ ਭਾਸ਼ਣ ਦਿੱਤਾ ਸੀ। ਸ਼ੈੱਟੀ ਦੀ ਪਹਿਲੀ ਮਈ ਨੂੰ ਮੰਗਲੂਰੂ ਵਿੱਚ ਹੱਤਿਆ ਕਰ ਦਿੱਤੀ ਗਈ ਸੀ। ਪੁਲੀਸ ਬਿਆਨ ਮੁਤਾਬਕ ਇਹ ਸਭਾ ਬੰਟਵਾਲ ਗ੍ਰਾਮੀਣ ਪੁਲੀਸ ਥਾਣੇ ਦੇ ਅਧੀਨ ਕਵਲਪਾਡੁਰ ਪਿੰਡ ਦੇ ਮਾਦਵਾ ਪੈਲੇਸ ਕਨਵੈਨਸ਼ਨ ਹਾਲ ਵਿੱਚ ਹੋਈ ਸੀ। ਸਮਾਗਮ ਵਿੱਚ 500 ਲੋਕ ਮੌਜੂਦ ਸਨ ਤੇ ਭੱਟ ਨੇ ਇਸ ਸਮਾਗਮ ਵਿੱਚ ਕਥਿਤ ਤੌਰ ’ਤੇ ਭੜਕਾਊ ਭਾਸ਼ਣ ਦਿੱਤਾ ਸੀ -ਪੀਟੀਆਈ
Advertisement
Advertisement