ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਬੱਸ ਅੱਡੇ ਦਾ ਰੱਫੜ: ਲੋਕ ਰਾਇ ਲੈਣ ਲਈ ਕਮੇਟੀ ਕਾਇਮ ਕਰਨ ਦਾ ਫ਼ੈਸਲਾ

05:37 AM May 08, 2025 IST
featuredImage featuredImage
ਬਠਿੰਡਾ ’ਚ ਬੱਸ ਅੱਡਾ ਤਬਦੀਲ ਕਰਨ ਖ਼ਿਲਾਫ਼ ਚੱਲ ਰਹੇ ਮੋਰਚੇ ’ਚ ਸ਼ਾਮਲ ਲੋਕ।

ਸ਼ਗਨ ਕਟਾਰੀਆ
ਬਠਿੰਡਾ, 7 ਮਈ
ਸ਼ਹਿਰ ਦੇ ਬੱਸ ਅੱਡੇ ਦੀ ਥਾਂ ਤਬਦੀਲ ਕਰਨ ਬਾਰੇ ਚੱਲ ਰਹੇ ਰੇੜਕੇ ਦਰਮਿਆਨ ਸੁਖਦ ਖ਼ਬਰ ਇਹ ਆਈ ਹੈ ਕਿ ਅੱਡੇ ਬਾਰੇ ਅੰਤ੍ਰਿਮ ਫੈਸਲੇ ਲਈ ਲੋਕ ਰਾਇ ਲੈਣ ਲਈ ਇੱਕ ਕਮੇਟੀ ਕਾਇਮ ਕੀਤੀ ਜਾਵੇਗੀ, ਜੋ ਲੋਕਾਂ ਨਾਲ ਰਾਬਤਾ ਕਰਕੇ ਉਨ੍ਹਾਂ ਦੇ ਮਨ ਦੀ ਜਾਣੇਗੀ। ਇਹ ਅਹਿਮ ਖੁਲਾਸਾ ‘ਬੱਸ ਅੱਡਾ ਬਚਾਓ ਸੰਘਰਸ਼ ਕਮੇਟੀ’ ਦੇ ਪ੍ਰਤੀਨਿਧੀ ਸੰਦੀਪ ਅਗਰਵਾਲ ਨੇ ਦੱਸਿਆ ਕਿ ਇਹ ਨੁਕਤਾ ਕਮੇਟੀ ਦੀ ਡਿਪਟੀ ਕਮਿਸ਼ਨਰ ਨਾਲ ਹੋਈ ਗੱਲਬਾਤ ਦੌਰਾਨ ਉੱਭਰ ਕੇ ਸਾਹਮਣੇ ਆਇਆ ਹੈ। ਦੱਸਣਯੋਗ ਹੈ ਕਿ ਨਵਾਂ ਬੱਸ ਸਟੈਂਡ ਇੱਥੋਂ ਦੀ ਮਲੋਟ ਰੋਡ ’ਤੇ ਬਣਾਏ ਜਾਣ ਦੀ ਤਜਵੀਜ਼ ਮਗਰੋਂ ਅੱਡੇ ਦੇ ਵਿਰੋਧ ’ਚ ਬਣੀ ਸੰਘਰਸ਼ ਕਮੇਟੀ ਵੱਲੋਂ 24 ਅਪਰੈਲ ਤੋਂ ਇੱਥੇ ਅੰਬੇਡਕਰ ਪਾਰਕ ਵਿੱਚ ਨਿਰੰਤਰ ਧਰਨਾ ਜਾਰੀ ਹੈ। ਸ੍ਰੀ ਅਗਰਵਾਲ ਮੁਤਾਬਕ ਲੋਕਾਂ ਦੇ ਮਨ ਟਟੋਲਣ ਲਈ ਗਠਿਤ ਕਮੇਟੀ ਲੋਕਾਂ ਤੋਂ ਸੁਝਾਅ ਲੈ ਕੇ ਡਿਪਟੀ ਕਮਿਸ਼ਨਰ ਨੂੰ ਰਿਪੋਰਟ ਸੌਂਪੇਗੀ ਅਤੇ ਇਸ ਤੋਂ ਬਾਅਦ ਹੀ ਬੱਸ ਅੱਡੇ ਦੀ ਸਥਿਤੀ ਸਾਫ ਹੋਵੇਗੀ।
ਮੁਲਾਕਾਤ ਤੋਂ ਬਾਅਦ ਸੰਘਰਸ਼ ਕਮੇਟੀ ਦੇ ਆਗੂ ਬਲਤੇਜ ਸਿੰਘ ਵਾਂਦਰ, ਹਰਵਿੰਦਰ ਹੈਪੀ, ਸੰਦੀਪ ਬਾਬੀ ਅਤੇ ਕੰਵਲਜੀਤ ਨੇ ਕਿਹਾ ਕਿ ਕਮੇਟੀ ਬਣਨ ਨਾਲ ਲੋਕ ਹਿੱਤਾਂ ਦੀ ਸੁਰੱਖਿਆ ਦੀ ਇੱਕ ਨਵੀਂ ਉਮੀਦ ਜਾਗੀ ਹੈ। ਉਨ੍ਹਾਂ ਨਾਲ ਹੀ ਕਿਹਾ ਕਿ ਉਹ ਪੂਰੀ ਮਜ਼ਬੂਤੀ ਦੇ ਨਾਲ ਬੱਸ ਅੱਡੇ ਨੂੰ ਮੌਜੂਦਾ ਥਾਂ ’ਤੇ ਹੀ ਰੱਖੇ ਜਾਣ ਲਈ ਆਪਣਾ ਪੱਖ ਰੱਖਣਗੇ। ਗੁਰਪ੍ਰੀਤ ਸਿੰਘ ਆਰਟਿਸਟ ਨੇ ਕਿਹਾ ਕਿ ਇਸ ਕਮੇਟੀ ਰਾਹੀਂ ਆਮ ਲੋਕਾਂ ਦੇ ਸੁਝਾਵਾਂ ਦੇ ਜ਼ਰੀਏ ਬੱਸ ਅੱਡੇ ਦੀ ਮੌਜੂਦਾ ਸਥਿਤੀ ਨਾਲ ਜੁੜੇ ਲੋਕ ਹਿਤਾਂ ਦੀ ਆਵਾਜ਼ ਸਰਕਾਰ ਅਤੇ ਪ੍ਰਸ਼ਾਸਨ ਤੱਕ ਪਹੁੰਚਾਈ ਜਾਵੇਗੀ।
ਉਨ੍ਹਾਂ ਕਿਹਾ ਕਿ ਲੋਕ ਰਾਇ ਇਕੱਤਰ ਹੋਣ ਮਗਰੋਂ ਅੰਬੇਡਕਰ ਪਾਰਕ ’ਚ ਦੋ ਹਫ਼ਤਿਆਂ ਤੋਂ ਚੱਲ ਰਹੇ ਮੋਰਚੇ ’ਚ ਅਧਿਕਾਰਤ ਐਲਾਨ ਕੀਤਾ ਜਾਵੇਗਾ ਅਤੇ ਇਸ ਦੇ ਨਾਲ ਹੀ ਸੰਘਰਸ਼ ਕਮੇਟੀ ਵੱਲੋਂ ਆਪਣੇ ਅੰਦੋਲਨ ਨੂੰ ਹੋਰ ਅੱਗੇ ਵਧਾਉਣ ਦੀ ਨਵੀਂ ਰਣਨੀਤੀ ਬਣਾਈ ਜਾਵੇਗੀ। ਉਨ੍ਹਾਂ ਅੱਜ ਫਿਰ ਦੁਹਰਾਇਆ ਕਿ ਸ਼ਹਿਰ ਦੇ ਮੌਜੂਦਾ ਬੱਸ ਅੱਡੇ ਨੇੜੇ ਰੋਜ਼-ਮਰ੍ਹਾ ਦੀਆਂ ਜ਼ਰੂਰਤਾਂ ਲਈ ਮਾਰਕੀਟ ਤੋਂ ਇਲਾਵਾ ਸਰਕਾਰੀ ਅਤੇ ਪ੍ਰਾਈਵੇਟ ਕਾਲਜ, ਹਸਪਤਾਲ, ਕਚਹਿਰੀਆਂ, ਤਹਿਸੀਲ ਦਫ਼ਤਰ, ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਸਮੇਤ ਹੋਰ ਸਹੂਲਤਾਂ ਉਪਲਬਧ ਹਨ। ਪੰਕਜ ਭਾਰਦਵਾਜ ਅਤੇ ਡੇਜ਼ੀ ਮੋਹਨ ਨੇ ਕਿਹਾ ਕਿ ਆਪਣੇ ਪੱਖ ਨੂੰ ਮਜ਼ਬੂਤੀ ਨਾਲ ਘਰ-ਘਰ ਤੱਕ ਪਹੁੰਚਾਉਣ ਲਈ ਟੀਮਾਂ ਬਣਾਈ ਜਾਣਗੀਆਂ।

Advertisement

Advertisement