ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਬੱਸ ਅੱਡਾ ਰੇੜਕਾ: ਸੰਘਰਸ਼ ਕਮੇਟੀ ਦਾ ਜੋਸ਼ ਮੱਠਾ ਪਿਆ

05:21 AM May 10, 2025 IST
featuredImage featuredImage
ਬਠਿੰਡਾ ’ਚ ਪੁਰਾਣਾ ਬੱਸ ਅੱਡਾ ਤਬਦੀਲ ਕਰਨ ਖ਼ਿਲਾਫ਼ ਧਰਨਾ ਦਿੰਦੇ ਹੋਏ ਲੋਕ।

ਸ਼ਗਨ ਕਟਾਰੀਆ
ਬਠਿੰਡਾ, 9 ਮਈ
ਇਥੇ ਦੋ ਹਫ਼ਤਿਆਂ ਤੋਂ ਅੰਬੇਡਕਰ ਪਾਰਕ ’ਚ ਧਰਨੇ ’ਤੇ ਡਟੀ ‘ਬੱਸ ਸਟੈਂਡ ਬਚਾਓ ਸੰਘਰਸ਼ ਕਮੇਟੀ’ ਨੇ ਵਤਨ ’ਤੇ ਪਈ ਭੀੜ ਦੇ ਸਨਮੁਖ ਸੰਘਰਸ਼ ਨੂੰ ਫਿਲਹਾਲ ਰਫ਼ਤਾ-ਰਫ਼ਤਾ ਚਲਾਉਣ ਦਾ ਫੈਸਲਾ ਲਿਆ ਹੈ। ਹਾਲਾਤ ਬਦਲਦਿਆਂ ਹੀ ਸੰਘਰਸ਼ ਨੂੰ ਸਿਖ਼ਰ ਵੱਲ ਲਿਜਾਣ ਬਾਰੇ ਸੋਚਿਆ ਜਾਵੇਗਾ। ਕਮੇਟੀ ਦੇ ਪ੍ਰਧਾਨ ਬਲਤੇਜ ਵਾਂਦਰ ਨੇ ਕਿਹਾ ਕਿ ਕਮੇਟੀ ਇਸ ਮੁਸ਼ਕਿਲ ਦੀ ਘੜੀ ’ਚ ਦੇਸ਼ ਦੇ ਨਾਲ ਖੜ੍ਹੇਗੀ। ਉਨ੍ਹਾਂ ਕਿਹਾ ਕਿ ਪੁਰਾਣੇ ਬੱਸ ਸਟੈਂਡ ਨੂੰ ਬਚਾਉਣ ਲਈ ਚੱਲ ਰਹੇ ਸੰਘਰਸ਼ ਨੂੰ ਤੇਜ਼ ਹੋਣ ਤੋਂ ਰੋਕ ਦਿੱਤਾ ਗਿਆ ਹੈ ਅਤੇ ਮੋਰਚੇ ਵਿੱਚ ਭੀੜ ਵਧਣ ’ਤੇ ਰੋਕ ਲਾ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਪੱਕੇ ਮੋਰਚੇ ’ਚ ਭਾਸ਼ਨ ਦੇਣ ਲਈ ਹੁਣ ਬੁਲਾਰੇ ਮਾਈਕ ਦੀ ਵਰਤੋਂ ਨਹੀਂ ਕਰ ਸਕਣਗੇ। ਟਰਾਂਸਪੋਰਟ ਯੂਨੀਅਨ ਦੇ ਪ੍ਰਧਾਨ ਹਰਵਿੰਦਰ ਹੈਪੀ ਨੇ ਕਿਹਾ ਕਿ ਇਸ ਗੰਭੀਰ ਮਾਹੌਲ ਵਿੱਚ ਹਰ ਨਾਗਰਿਕ ਦਾ ਫ਼ਰਜ਼ ਹੈ ਕਿ ਉਹ ਦੇਸ਼ ਦੇ ਨਾਲ ਖੜ੍ਹਾ ਹੋਵੇ ਅਤੇ ਇਸੇ ਲਈ ਮੋਰਚੇ ਨੇ ਵੱਡੇ ਫੈਸਲੇ ਲਏ ਹਨ। ਉਨ੍ਹਾਂ ਦੱਸਿਆ ਕਿ ਅੰਦੋਲਨ ਦੀਆਂ ਵਿਆਪਕ ਸਰਗਰਮੀਆਂ ਨੂੰ ਵਿਰਾਮ ਦੇ ਕੇ ਕੇਵਲ ਮੋਰਚੇ ਤੱਕ ਸੀਮਤ ਕਰ ਦਿੱਤਾ ਗਿਆ ਹੈ ਅਤੇ ਪ੍ਰਸ਼ਾਸਨ ਵਿਰੁੱਧ ਨਾਅਰੇਬਾਜ਼ੀ ਤੋਂ ਵੀ ਪਰਹੇਜ਼ ਕੀਤਾ ਜਾ ਰਿਹਾ ਹੈ।
ਗੁਰਵਿੰਦਰ ਸ਼ਰਮਾ ਨੇ ਕਿਹਾ ਮਾਹੌਲ ਠੀਕ ਹੁੰਦਿਆਂ ਹੀ ਅੰਦੋਲਨ ਭਖ਼ਾਇਆ ਜਾਵੇਗਾ। ਸੰਦੀਪ ਅਗਰਵਾਲ ਨੇ ਕਿਹਾ ਕਿ ਪ੍ਰਸ਼ਾਸਨ ਨੂੰ ਸਮਝੌਤੇ ਮੁਤਾਬਿਕ ਲੋਕਾਂ ਰਾਇ ਜਾਨਣ ਲਈ ਕਮੇਟੀ ਕਾਇਮ ਕਰਕੇ ਮੋਰਚੇ ’ਚ ਬੈਠੇ ਲੋਕਾਂ ਦਾ ਗੁੱਸਾ ਠੰਢਾ ਕਰਨਾ ਚਾਹੀਦਾ ਹੈ। ਬੀਕੇਯੂ (ਡਕੌਂਦਾ) ਦੇ ਪ੍ਰਧਾਨ ਬਲਦੇਵ ਭਾਈਰੂਪਾ ਨੇ ਕਿਹਾ ਕਿ ਉਨ੍ਹਾਂ ਦੀ ਜਥੇਬੰਦੀ ਅਖੀਰ ਤੱਕ ਸੰਘਰਸ਼ ਕਮੇਟੀ ਦੇ ਨਾਲ ਰਹਿ ਕੇ ਨਿਆਂ ਲਈ ਲੜੇਗੀ। ਗੁਰਪ੍ਰੀਤ ਆਰਟਿਸਟ ਨੇ ਕਿਹਾ ਕਿ ਇਹ ਅੰਦੋਲਨ ਹੁਣ ਜਨ ਹਿਤ ਅੰਦੋਲਨ ਬਣ ਗਿਆ ਹੈ, ਜੋ ਲੋਕਾਂ ਦੇ ਹੱਕਾਂ ਦੀ ਰਾਖੀ ਕਰੇਗਾ।

Advertisement

Advertisement