ਬੱਚਿਆਂ, ਮਾਪਿਆਂ ਤੇ ਬਜ਼ੁਰਗਾਂ ਨੇ ਲਾਈਆਂ ਦੌੜਾਂ
04:09 AM Jul 02, 2025 IST
ਕੈਲਗਰੀ (ਸੁਖਵੀਰ ਗਰੇਵਾਲ): ਕੈਲਗਰੀ ਦੇ ਜੈਨੇਸਿਸ ਸੈਂਟਰ ਵਿੱਚ ਯੰਗਸਿਤਾਨ ਸਪੋਰਟਸ ਐਂਡ ਕਲਚਰਲ ਐਸੋਸੀਏਸ਼ਨ ਅਤੇ ਕੈਲਗਰੀ ਵਿਮੈੱਨ ਕਲਚਰਲ ਐਸੋਸੀਏਸ਼ਨ ਵੱਲੋਂ ਸਾਂਝੇ ਤੌਰ ’ਤੇ ਇੱਕ ਸਪੋਸਟਸ ਮੀਟ ਕਰਵਾਈ ਗਈ। ਇਸ ਵਿੱਚ ਬੱਚਿਆਂ, ਮਾਪਿਆਂ ਤੇ ਬਜ਼ੁਰਗਾਂ ਨੇ ਵੱਖ-ਵੱਖ ਦੌੜ ਮੁਕਾਬਲਿਆਂ ਵਿੱਚ ਭਾਗ ਲਿਆ। ਤਿੰਨ ਸਾਲ ਤੋਂ ਲੈ ਕੇ 75 ਸਾਲ ਤੇ ਬਜ਼ੁਰਗਾਂ ਨੇ ਦੌੜਾਂ ਵਿੱਚ ਭਾਗ ਲੈ ਕੇ ਚੰਗੀ ਸਿਹਤ ਲਈ ਖੇਡਾਂ ਨਾਲ ਜੁੜਨ ਦਾ ਸੁਨੇਹਾ ਦਿੱਤਾ। ਇਸ ਮੌਕੇ ਕੈਲਗਰੀ ਨਾਰਥ-ਈਸਟ ਤੋਂ ਵਿਧਾਇਕ ਗੁਰਿੰਦਰ ਬਰਾੜ ਨੇ ਇਨਾਮਾਂ ਦੀ ਵੰਡ ਕੀਤੀ। ਕੈਲਗਰੀ ਵਿਮੈੱਨ ਕਲਚਰਲ ਐਸੋਸੀਏਸ਼ਨ ਦੇ ਪ੍ਰਧਾਨ ਡਾ. ਬਲਵਿੰਦਰ ਕੌਰ ਬਰਾੜ, ਗੁਰਚਰਨ ਕੌਰ ਥਿੰਦ ਤੇ ਗੁਰਦੀਸ਼ ਕੌਰ ਗਰੇਵਾਲ ਨੇ ਬੀਬੀਆਂ ਦੁਆਰਾ ਦੌੜਾਂ ਵਿੱਚ ਭਾਗ ਲੈਣ ਦੇ ਜਜ਼ਬੇ ਦੀ ਭਰਪੂਰ ਪ੍ਰਸੰਸਾ ਕੀਤੀ। ਗੁਰੂ ਨਾਨਕ ਫਰੀ ਕਿਚਨ ਵੱਲੋਂ ਆਈਸ ਕਰੀਮ ਦਾ ਲੰਗਰ ਲਗਾਇਆ ਗਿਆ। ਸਾਰਿਆਂ ਨੂੰ ਮੈਡਲ ਦੇ ਕੇ ਸਨਮਾਨਿਤ ਕੀਤਾ ਗਿਆ।
Advertisement
Advertisement