ਬੱਚਿਆਂ ਨੂੰ ਮਾਰਕੰਡਾ ਮੰਦਰ ਦੇ ਦਰਸ਼ਨ ਕਰਵਾਏ
03:35 AM May 03, 2025 IST
ਸ਼ਾਹਬਾਦ ਮਾਰਕੰਡਾ: ਗੀਤਾ ਵਿੱਦਿਆ ਮੰਦਿਰ ਦੀ ਸ਼ਿਸ਼ੂ ਵਾਟਿਕਾ ਤੋਂ ਲਗਪਗ 80 ਛੋੋਟੇ ਬੱਚਿਆਂ ਨੂੰ ਜੀਟੀ ਰੋਡ ਸਥਿਤ ਰਿਸ਼ੀ ਮਾਰਕੰਡਾ ਮੰਦਰ ਦੇ ਦਰਸ਼ਨ ਕਰਵਾਏ ਗਏ। ਇਸ ਤੋਂ ਸਕੂਲ ਦੀ ਪ੍ਰਿੰਸੀਪਲ ਨਿਸ਼ਾ ਗੋਇਲ ਨੇ ਬੱਚਿਆਂ ਨੂੰ ਰਵਾਨਾ ਕੀਤਾ। ਬੱਚਿਆਂ ਨੇ ਰਿਸ਼ੀ ਮਾਰਕੰਡਾ ਮੰਦਿਰ ਮੱਥਾ ਟੇਕਿਆ। ਅਚਾਰੀਆ ਮੇਨਕਾ ਨੇ ਬੱਚਿਆਂ ਨੂੰ ਰਿਸ਼ੀ ਮਾਰਕੰਡਾ ਦੀ ਜੀਵਨੀ ਬਾਰੇ ਦੱਸਿਆ। ਬੱਚਿਆਂ ਨੇ ਪਾਰਕ ਵਿੱਚ ਝੂਲਿਆਂ ’ਤੇ ਝੂਟੇ ਵੀ ਲਏ। ਇਸ ਟੂਰ ਵਿਦਿਆਰਥੀਆਂ ਨਾਲ ਪੂਜਾ ਸਿੰਗਲਾ, ਸੁਨੀਤਾ, ਸੀਮਾ ਗਾਬਾ, ਅੰਮ੍ਰਿਤਾ, ਦੀਪਕਾ, ਅਦਿਤੀ ਤੇ ਅੰਜਨਾ ਆਦਿ ਮੌਜੂਦ ਸਨ। -ਪੱਤਰ ਪ੍ਰੇਰਕ
Advertisement
Advertisement