ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਬੜੌਦਾ ਬੈਂਕ ਖ਼ਿਲਾਫ਼ ਰਿਜ਼ਰਵ ਬੈਂਕ ਨੂੰ ਦਿੱਤੀ ਸ਼ਿਕਾਇਤ

06:10 AM Jun 28, 2024 IST

ਪੱਤਰ ਪ੍ਰੇਰਕ
ਐੱਸਏਐੱਸ ਨਗਰ (ਮੁਹਾਲੀ), 27 ਜੂਨ
ਵੈੱਲਫੇਅਰ ਐਕਸ਼ਨ ਕਮੇਟੀ, ਫੇਜ਼-6 ਦੀ ਨਵੀਂ ਕਮੇਟੀ ਦੇ ਪ੍ਰਧਾਨ ਤੇ ਸਾਬਕਾ ਕੌਂਸਲਰ ਆਰਪੀ ਸ਼ਰਮਾ ਨੇ ਦੱਸਿਆ ਕਿ ਬੀਤੀ 8 ਅਪਰੈਲ ਨੂੰ ਉਨ੍ਹਾਂ ਨੂੰ ਨਵੀਂ ਕਮੇਟੀ ਦਾ ਸਰਬਸੰਮਤੀ ਨਾਲ ਪ੍ਰਧਾਨ ਚੁਣਿਆ ਗਿਆ ਸੀ। ਉੱਧਰ, ਦੂਜੀ ਧਿਰ ਨੇ ਵੀ ਵੱਖਰੀ ਕਮੇਟੀ ਬਣਾ ਲਈ। ਨਵੀਂ ਕਮੇਟੀ ਨੇ ਵਧੀਕ ਰਜਿਸਟਰਾਰ ਆਫ਼ ਸੁਸਾਇਟੀਜ਼ ਨੂੰ ਲਿਖਤੀ ਜਾਣਕਾਰੀ ਦੇ ਕੇ ਨਵੀਂ ਬਾਡੀ ਨੂੰ ਮਾਨਤਾ ਦਿਵਾਈ। ਉਨ੍ਹਾਂ ਦੱਸਿਆ ਕਿ ਬੈਂਕ ਆਫ਼ ਬੜੌਦਾ ਫੇਜ਼-6 ਦੇ ਮੈਨੇਜਰ ਨੂੰ ਦਸਤਾਵੇਜ਼ ਸੌਂਪ ਕੇ ਮਾਨਤਾ ਪ੍ਰਾਪਤ ਨਵੀਂ ਕਮੇਟੀ ਨੂੰ ਬੈਂਕ ਦਾ ਖਾਤਾ ਨੰਬਰ 568501 00000744 ਆਪ੍ਰੇਟ ਕਰਨ ਦੀ ਪ੍ਰਵਾਨਗੀ ਦੇਣ ਲਈ ਕਿਹਾ ਗਿਆ ਪ੍ਰੰਤੂ ਉਨ੍ਹਾਂ ਇਜਾਜ਼ਤ ਨਹੀਂ ਦਿੱਤੀ। ਨਵੀਂ ਕਮੇਟੀ ਨੇ ਬੜੌਦਾ ਬੈਂਕ ਖ਼ਿਲਾਫ਼ ਭਾਰਤੀ ਰਿਜ਼ਰਵ ਬੈਂਕ ਨੂੰ ਲਿਖਤੀ ਸ਼ਿਕਾਇਤ ਦੇ ਕੇ ਕਾਰਵਾਈ ਦੀ ਮੰਗ ਕੀਤੀ ਹੈ। ਬੈਂਕ ਆਫ਼ ਬੜੌਦਾ ਦੇ ਮੈਨੇਜਰ ਸੁਮਿਤ ਚੌਧਰੀ ਦਾ ਕਹਿਣਾ ਹੈ ਕਿ ਫੇਜ਼-6 ਦੀਆਂ ਦੋ ਸੰਸਥਾਵਾਂ ਦਾ ਆਪਸੀ ਵਿਵਾਦ ਚੱਲ ਰਿਹਾ ਹੈ, ਜਿਸ ਕਾਰਨ ਕਿਸੇ ਇੱਕ ਸੰਸਥਾ ਦੇ ਅਹੁਦੇਦਾਰਾਂ ਨੂੰ ਬੈਂਕ ਖਾਤਾ ਆਪ੍ਰੇਟ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾ ਸਕਦੀ।

Advertisement

Advertisement
Advertisement