ਬੋਇੰਗ 787 ਦੀ ਨਿਗਰਾਨੀ ਦੌਰਾਨ ਕੋਈ ਵੱਡੀ ਸੁਰੱਖਿਆ ਖ਼ਾਮੀ ਸਾਹਮਣੇ ਨਹੀਂ ਆਈ: ਡੀਜੀਸੀਏ
03:17 AM Jun 18, 2025 IST
ਮੁੰਬਈ: ਜਹਾਜ਼ ਖੇਤਰ ਦੇ ਰੈਗੂਲੇਟਰ ਡਾਇਰੈਕਟੋਰੇਟ ਜਨਰਲ ਆਫ਼ ਸਿਵਲ ਏਵੀਏਸ਼ਨ (ਡੀਜੀਸੀਏ) ਨੇ ਅੱਜ ਕਿਹਾ ਕਿ ਏਅਰ ਇੰਡੀਆ ਦੇ ਬੋਇੰਗ 787 ਬੇੜੇ ਦੀ ਨਿਗਰਾਨੀ ਦੌਰਾਨ ਕੋਈ ਵੱਡੀ ਸੁਰੱਖਿਆ ਖ਼ਾਮੀ ਸਾਹਮਣੇ ਨਹੀਂ ਆਈ। ਪਿਛਲੇ ਹਫ਼ਤੇ ਅਹਿਮਦਾਬਾਦ ਵਿੱਚ ਬੋਇੰਗ 787-8 ਡਰੀਮਲਾਈਨਰ ਦੇ ਹਾਦਸੇ ਨੇ ਸੁਰੱਖਿਆ ਚਿੰਤਾਵਾਂ ਵਧਾ ਦਿੱਤੀਆਂ ਸਨ ਅਤੇ ਡੀਜੀਸੀਏ ਨੇ ਏਅਰ ਇੰਡੀਆ ਦੇ ਬੋਇੰਗ 787 ਬੇੜੇ ਦੀ ਨਿਗਰਾਨੀ ਵਧਾਉਣ ਦਾ ਆਦੇਸ਼ ਦਿੱਤਾ ਸੀ। ਡੀਜੀਸੀਏ ਨੇ ਬਿਆਨ ਵਿੱਚ ਕਿਹਾ ਕਿ ਏਅਰ ਇੰਡੀਆ ਨੇ 12 ਤੋਂ 17 ਜੂਨ ਦਰਮਿਆਨ ਬੋਇੰਗ 787 ਦੀਆਂ 66 ਉਡਾਣਾਂ ਰੱਦ ਕਰ ਦਿੱਤੀਆਂ ਹਨ। ਏਅਰ ਇੰਡੀਆ ਦੇ ਬੋਇੰਗ 787-8/9 ਬੇੜੇ ਵਿੱਚ 33 ਜਹਾਜ਼ ਹਨ। -ਪੀਟੀਆਈ
Advertisement
Advertisement