ਬੈਡਮਿੰਟਨ: ਸ੍ਰੀਕਾਂਤ ਮਲੇਸ਼ੀਆ ਮਾਸਟਰਜ਼ ਦੇ ਮੁੱਖ ਡਰਾਅ ’ਚ
04:20 AM May 21, 2025 IST
ਕੁਆਲਾਲੰਪੁਰ, 20 ਮਈ
ਭਾਰਤੀ ਬੈਡਮਿੰਟਨ ਖਿਡਾਰੀ ਕਿਦਾਂਬੀ ਸ੍ਰੀਕਾਂਤ ਨੇ ਅੱਜ ਮਲੇਸ਼ੀਆ ਮਾਸਟਰਜ਼ ਸੁਪਰ 500 ਟੂਰਨਾਮੈਂਟ ਦੇ ਮੁੱਖ ਡਰਾਅ ਵਿੱਚ ਥਾਂ ਬਣਾ ਲਈ ਹੈ ਜਦਕਿ ਕੁੱਝ ਹੋਰ ਭਾਰਤੀ ਖਿਡਾਰੀ ਸਿੰਗਲਜ਼ ਵਰਗ ਵਿੱਚ ਕੁਆਲੀਫਾਇਰ ਦੀ ਚੁਣੌਤੀ ਨੂੰ ਪਾਰ ਨਹੀਂ ਕਰ ਸਕੇ। ਭਾਰਤੀ ਬੈਡਮਿੰਟਨ ਖਿਡਾਰੀ ਪੀਵੀ ਸਿੰਧੂ ਅਤੇ ਐੱਚਐੱਸ ਪ੍ਰਣਯ ਬੁੱਧਵਾਰ ਨੂੰ ਆਪੋ-ਆਪਣੀਆਂ ਮੁਹਿੰਮਾਂ ਦਾ ਆਗਾਜ਼ ਕਰਨਗੇ। ਇਹ ਟੂਰਨਾਮੈਂਟ ਬੀਡਬਲਿਊਐਫ ਟੂਰ ਸੁਪਰ 500 ਸੀਰੀਜ਼ ਦਾ ਹਿੱਸਾ ਹੈ ਅਤੇ ਦੁਨੀਆ ਦੇ ਚੋਟੀ ਦੇ ਖਿਡਾਰੀ ਇਸ ਵਿੱਚ ਹਿੱਸਾ ਲੈ ਰਹੇ ਹਨ। ਇਹ ਮੁਕਾਬਲਾ ਵਿਸ਼ਵ ਦਰਜਾਬੰਦੀ ਦੇ ਨਜ਼ਰੀਏ ਤੋਂ ਅਹਿਮ ਹੈ। ਵਾਪਸੀ ਦੀ ਰਾਹ ’ਤੇ ਚੱਲ ਰਹੇ ਸ੍ਰੀਕਾਂਤ ਨੇ ਆਪਣੇ ਦੂਜੇ ਕੁਆਲੀਫਾਇੰਗ ਪੁਰਸ਼ ਸਿੰਗਲਜ਼ ਮੈਚ ਵਿੱਚ ਪਹਿਲੀ ਗੇਮ ਹਾਰਨ ਮਗਰੋਂ ਸ਼ਾਨਦਾਰ ਵਾਪਸੀ ਕੀਤੀ ਅਤੇ ਚੀਨੀ ਤਾਇਪੈ ਦੇ ਹੁਆਂਗ ਯੂ ਕਾਈ ਨੂੰ 9-21, 21-12, 21-6 ਨਾਲ ਹਰਾਇਆ। -ਪੀਟੀਆਈ
Advertisement
Advertisement