ਬੈਡਮਿੰਟਨ: ਸਾਤਵਿਕ-ਚਿਰਾਗ ਦੀ ਜਿੱਤ ਨਾਲ ਵਾਪਸੀ
05:11 AM May 29, 2025 IST
ਸਿੰਗਾਪੁਰ, 28 ਮਈ
ਸਾਤਵਿਕਸਾਈਰਾਜ ਰੰਕੀਰੈੱਡੀ ਅਤੇ ਚਿਰਾਗ ਸ਼ੈੱਟੀ ਦੀ ਭਾਰਤ ਦੀ ਸਿਖਰਲੀ ਪੁਰਸ਼ ਡਬਲਜ਼ ਜੋੜੀ ਨੇ ਅੱਜ ਇੱਥੇ ਸਿੰਗਾਪੁਰ ਓਪਨ ਸੁਪਰ 750 ਬੈਡਮਿੰਟਨ ਟੂਰਨਾਮੈਂਟ ਵਿੱਚ ਜੇਤੂ ਵਾਪਸੀ ਕੀਤੀ ਪਰ ਲਕਸ਼ੈ ਸੇਨ ਨੂੰ ਪਿੱਠ ਦੇ ਦਰਦ ਕਾਰਨ ਮੈਚ ਵਿਚਾਲੇ ਹੀ ਛੱਡਣਾ ਪਿਆ। ਭਾਰਤੀ ਜੋੜੀ ਨੇ ਮਲੇਸ਼ੀਆ ਦੀ ਚੁੰਗ ਹੋਨ ਜਿਆਨ ਅਤੇ ਮੁਹੰਮਦ ਹੈਕਲ ਦੀ ਜੋੜੀ ਨੂੰ ਸਿਰਫ਼ 40 ਮਿੰਟਾਂ ਵਿੱਚ 21-16, 21-13 ਨਾਲ ਹਰਾ ਦਿੱਤਾ। ਮਿਕਸਡ ਡਬਲਜ਼ ਵਿੱਚ ਰੋਹਨ ਕਪੂਰ ਅਤੇ ਰੁਤਵਿਕਾ ਸ਼ਿਵਾਨੀ ਨੇ 35 ਮਿੰਟਾਂ ਵਿੱਚ ਅਮਰੀਕੀ ਜੋੜੀ ਚੇਨ ਜ਼ੀ ਯੀ ਅਤੇ ਫ੍ਰਾਂਸੈਸਕਾ ਕੋਰਬੇਟ ਨੂੰ 21-16, 21-19 ਨਾਲ ਹਰਾ ਕੇ ਪ੍ਰੀ-ਕੁਆਰਟਰ ਫਾਈਨਲ ਵਿੱਚ ਜਗ੍ਹਾ ਬਣਾਈ। -ਪੀਟੀਆਈ
Advertisement
Advertisement