ਬੈਡਮਿੰਟਨ: ਅਨਮੋਲ ਖਰਬ ਨੇ ਕੌਮੀ ਖੇਡਾਂ ’ਚ ਸੋਨ ਤਗ਼ਮਾ ਜਿੱਤਿਆ
05:09 AM Feb 05, 2025 IST
ਦੇਹਰਾਦੂਨ, 4 ਫਰਵਰੀਭਾਰਤ ਦੀ ਉੱਭਰਦੀ ਬੈਡਮਿੰਟਨ ਖਿਡਾਰਨ ਅਨਮੋਲ ਖਰਬ ਨੇ ਆਪਣੀ ਸ਼ਾਨਦਾਰ ਲੈਅ ਜਾਰੀ ਰੱਖਦਿਆਂ ਅੱਜ ਇੱਥੇ 38ਵੀਆਂ ਕੌਮੀ ਖੇਡਾਂ ਦੇ ਮਹਿਲਾ ਸਿੰਗਲਜ਼ ਫਾਈਨਲ ਵਿੱਚ ਸਿਖਰਲਾ ਦਰਜਾ ਪ੍ਰਾਪਤ ਅਨੁਪਮਾ ਉਪਾਧਿਆਏ ਨੂੰ ਹਰਾ ਕੇ ਸੋਨ ਤਗ਼ਮਾ ਜਿੱਤਿਆ। ਏਸ਼ਿਆਈ ਟੀਮ ਚੈਂਪੀਅਨਸ਼ਿਪ ਵਿੱਚ ਸੋਨ ਤਗ਼ਮਾ ਜਿੱਤਣ ਵਾਲੀ ਭਾਰਤੀ ਟੀਮ ਦਾ ਮੈਂਬਰ ਰਹੀ ਹਰਿਆਣਾ ਦੀ 18 ਸਾਲਾ ਖਿਡਾਰਨ ਅਨਮੋਲ ਨੇ ਦੁਨੀਆ ਦੀ 43ਵੀਂ ਨੰਬਰ ਦੀ ਖਿਡਾਰਨ ਅਨੁਪਮਾ ਨੂੰ 21-16, 22-20 ਨਾਲ ਹਰਾਇਆ। ਅਨਮੋਲ ਪਿਛਲੇ ਸਾਲ ਤੋਂ ਲਗਾਤਾਰ ਵਧੀਆ ਪ੍ਰਦਰਸ਼ਨ ਕਰ ਰਹੀ ਹੈ। ਉਹ ਦਸੰਬਰ ਵਿੱਚ ਗੁਹਾਟੀ ਮਾਸਟਰਜ਼ ਸੁਪਰ 100 ਟੂਰਨਾਮੈਂਟ ਵਿੱਚ ਉਪ ਜੇਤੂ ਰਹੀ ਸੀ। ਉਸ ਪਿਛਲੇ ਸਾਲ ਬੈਲਜੀਅਮ ਅਤੇ ਪੋਲਿਸ਼ ਇੰਟਰਨੈਸ਼ਨਲ ਵਿੱਚ ਖਿਤਾਬ ਜਿੱਤ ਚੁੱਕੀ ਹੈ।
Advertisement
ਕੌਮੀ ਖੇਡਾਂ ਦੇ ਹੋਰ ਬੈਡਮਿੰਟਨ ਮੁਕਾਬਲਿਆਂ ਵਿੱਚ ਸਤੀਸ਼ ਕੁਮਾਰ ਕਰੁਣਾਕਰਨ ਅਤੇ ਆਦਿਆ ਵਰਿਆਥ ਨੇ ਮਿਕਸਡ ਡਬਲਜ਼ ਫਾਈਨਲ ਵਿੱਚ ਦੀਪ ਰਾਮਭਿਆ ਅਤੇ ਅਕਸ਼ੈ ਵਾਰੰਗ ਨੂੰ 21-11, 20-22, 21-8 ਨਾਲ ਹਰਾ ਕੇ ਸੋਨ ਤਗ਼ਮਾ ਜਿੱਤਿਆ। ਪੁਰਸ਼ ਡਬਲਜ਼ ਵਿੱਚ ਨਿਤਿਨ ਐੱਚਵੀ ਅਤੇ ਪ੍ਰਕਾਸ਼ ਰਾਜ ਐੱਸ ਨੇ ਫਾਈਨਲ ਵਿੱਚ ਵੈਭਵ ਅਤੇ ਅਸਿਥ ਸੂਰਿਆ ਨੂੰ 21-16, 21-14 ਨਾਲ ਮਾਤ ਦਿੱਤੀ। -ਪੀਟੀਆਈ
Advertisement
Advertisement