ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਬੈਂਕ ਲੁੱਟਣ ਦਾ ਮਾਮਲਾ: ਕਾਰ ਦਾ ਨੰਬਰ ਜਾਅਲੀ ਨਿਕਲਿਆ

03:16 AM Jun 01, 2025 IST
featuredImage featuredImage

 

Advertisement

ਜਸਬੀਰ ਸਿੰਘ ਚਾਨਾ

ਫਗਵਾੜਾ, 31 ਮਈ

Advertisement

ਇਥੇ ਫਗਵਾੜਾ-ਹੁਸ਼ਿਆਰਪੁਰ ਰੋਡ ’ਤੇ ਸਥਿਤ ਪੈਂਦੇ ਪਿੰਡ ਰਿਹਾਣਾ ਜੱਟਾਂ ਵਿਖੇ ਇੱਕ ਐਚ.ਡੀ.ਐਫ਼.ਸੀ. ਬੈਂਕ ਨੂੰ ਪਿਸਤੌਲ ਦੀ ਨੌਕ ’ਤੇ ਲੁੱਟ ਕੇ ਲੈ ਜਾਣ ਦੇ ਮਾਮਲੇ ’ਚ 24 ਘੰਟੇ ਤੋਂ ਵੱਧ ਦਾ ਸਮਾਂ ਬੀਤ ਜਾਣ ਦੇ ਬਾਵਜੂਦ ਪੁਲੀਸ ਨੂੰ ਕੋਈ ਪ੍ਰਾਪਤੀ ਨਹੀਂ ਹੋਈ ਹੈ ਜਦਕਿ ਪੁਲੀਸ ਨੂੰ ਕੁਝ ਅਹਿਮ ਸੁਰਾਗ ਮਿਲ ਗਏ ਹਨ।

ਸੰਪਰਕ ਕਰਨ ’ਤੇ ਐਸ.ਐਸ.ਪੀ ਗੌਰਵ ਤੂਰਾ ਨੇ ਦੱਸਿਆ ਕਿ ਪੁਲੀਸ ਵਲੋਂ ਇਸ ਸਬੰਧ ’ਚ ਵੱਖ ਵੱਖ ਟੀਮਾਂ ਬਣਾ ਕੇ ਕੱਲ੍ਹ ਤੋਂ ਹੀ ਜਾਂਚ ਕੀਤੀ ਜਾ ਰਹੀ ਹੈ ਤੇ ਹੁਣ ਤੱਕ ਪੁਲੀਸ ਨੂੰ ਕੁੱਝ ਅਹਿਮ ਸੁਰਾਗ ਮਿਲੇ ਹਨ ਜਿਨ੍ਹਾਂ ’ਤੇ ਪੁਲੀਸ ਕੰਮ ਕਰ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਲੁਟੇਰਿਆਂ ਵਲੋਂ ਵਰਤੀ ਗਈ ਵਰਨਾ ਕਾਰ ਦਾ ਨੰਬਰ ਜੋ ਸਾਹਮਣੇ ਆਇਆ ਹੈ ਉਹ ਵੀ ਜਾਅਲੀ ਨਿਕਲਿਆ ਹੈ।

ਪੁਲੀਸ ਵਲੋਂ ਇਸ ਸਬੰਧ ’ਚ ਥਾਣਾ ਰਾਵਲਪਿੰਡੀ ਵਿਖੇ ਕੇਸ ਦਰਜ ਕਰ ਲਿਆ ਹੈ। ਵਰਨਣਯੋਗ ਹੈ ਕਿ ਬੀਤੇ ਕੱਲ੍ਹ ਸ਼ਾਮ ਰਿਹਾਣਾ ਜੱਟਾਂ ਬੈਂਕ ਵਿਖੇ ਨਕਾਬਪੋਸ਼ ਲੁਟੇਰੇ ਬੈਂਕ ’ਚ ਦਾਖ਼ਲ ਹੋਏ ਤੇ ਉਨ੍ਹਾਂ ਬੈਂਕ ਦੇ ਸੁਰੱਖਿਆ ਗਾਰਡ ਤਰਨਜੀਤ ਸਿੰਘ ਨੂੰ ਧੱਕਾ ਮਾਰ ਦਿੱਤਾ ਤੇ ਦੋ ਲੁਟੇਰੇ ਬੈਂਕ ਮੈਨੇਜਰ ਦੇ ਦਫ਼ਤਰ ’ਚ ਜ਼ਬਰਦਸਤੀ ਦਾਖ਼ਲ ਹੋਏ ਤੇ 38 ਲੱਖ 34 ਹਜ਼ਾਰ 900 ਰੁਪਏ ਦੀ ਨਕਦੀ ਲੈ ਗਏ ਤੇ ਜਾਂਦੇ ਸਮੇਂ ਮੌਜੂਦ ਲੋਕਾਂ ਦੇ ਮੋਬਾਈਲ ਵੀ ਲੈ ਗਏ।

ਸੂਚਨਾ ਮਿਲਣ ਤੋਂ ਬਾਅਦ ਐਸ.ਐਸ.ਪੀ ਗੌਰਵ ਤੂਰਾ ਵਲੋਂ ਪੁਲੀਸ ਅਧਿਕਾਰੀ ਸਮੇਤ ਘਟਨਾ ਸਥਾਨ ਦਾ ਜਾਇਜ਼ਾ ਲਿਆ ਗਿਆ ਤੇ ਇਸ ਸਬੰਧੀ ਵੱਖ ਵੱਖ ਟੀਮਾਂ ਗਠਿਤ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਸੀ।

Advertisement