ਬੈਂਕ ਦਾ ਸਹਾਇਕ ਮੈਨੇਜਰ ਗਹਿਣੇ ਲੈ ਕੇ ਫਰਾਰ
05:53 AM May 28, 2025 IST
ਚੀਮਾ ਮੰਡੀ: ਇਥੋਂ ਦੇ ਇਕ ਫਾਇਨਾਂਸ ਬੈਂਕ ਦਾ ਸਹਾਇਕ ਮੈਨੇਜਰ ਲੋਕਾਂ ਦੇ ਅਸਲੀ ਗਹਿਣੇ ਲੈ ਕੇ ਫਰਾਰ ਹੋ ਗਿਆ ਅਤੇ ਜਾਂਦਾ ਹੋਇਆ ਉਥੇ ਅਸਲੀ ਗਹਿਣਿਆਂ ਦੀ ਥਾਂ ਨਕਲੀ ਗਹਿਣੇ ਰੱਖ ਗਿਆ। ਥਾਣਾ ਚੀਮਾ ਦੇ ਸਹਾਇਕ ਥਾਣੇਦਾਰ ਹਰਬੰਸ ਸਿੰਘ ਨੇ ਦੱਸਿਆ ਕਿ ਹੈੱਡ ਬਰਾਂਚ ਅਸ਼ੀਰਬਾਦ ਮੈਕਰੋ ਫਾਇਨਾਂਸ ਦੋਦਾ (ਮੁਕਤਸਰ ਸਾਹਿਬ) ਦੇ ਏਰੀਆ ਮੈਨੇਜਰ ਮੁਕੇਸ਼ ਕੁਮਾਰ ਨੇ ਜ਼ਿਲ੍ਹਾ ਪੁਲੀਸ ਮੁਖੀ ਸੰਗਰੂਰ ਕੋਲ ਸ਼ਿਕਾਇਤ ਕਰਵਾਈ ਸੀ ਕਿ ਫਾਇਨਾਂਸ ਬੈਂਕ ਦੀ ਚੀਮਾ ਸ਼ਾਖਾ ਵਿਚ ਬਤੌਰ ਸਹਾਇਕ ਮੈਨੇਜਰ ਤਾਇਨਾਤ ਵਿਪਨ ਯਾਦਵ ਕਥਿਤ ਤੌਰ ’ਤੇ ਬ੍ਰਾਂਚ ਵਿਚ ਪਏ ਸੋਨੇ ਦੇ ਗਹਿਣੇ ਲੈ ਕੇ ਫਰਾਰ ਹੋ ਗਿਆ ਹੈ। ਸ਼ਿਕਾਇਤ ਅਨੁਸਾਰ ਇਹ ਗਹਿਣੇ ਉਨ੍ਹਾਂ ਕਰਜ਼ਦਾਰਾਂ ਦੇ ਹਨ ਜਿਨ੍ਹਾਂ ਨੇ ਬੈਂਕ ਤੋਂ ਗਹਿਣਿਆਂ ਬਦਲੇ ਲੋਨ ਲਿਆ ਹੋਇਆ ਹੈ। ਫਰਾਰ ਹੋਇਆ ਬੈਂਕ ਕਰਮੀ ਅਸਲੀ ਗਹਿਣੇ ਜਿਨ੍ਹਾਂ ਦਾ ਵਜ਼ਨ ਕਰੀਬ 176 ਗ੍ਰਾਮ ਹੈ, ਦੀ ਥਾਂ ਨਕਲੀ ਗਹਿਣੇ ਰੱਖ ਗਿਆ ਹੈ ਤਾਂ ਜੋ ਕਿਸੇ ਨੂੰ ਪਤਾ ਨਾ ਲੱਗ ਸਕੇ। ਚੀਮਾ ਪੁਲੀਸ ਨੇ ਮੁਲਜ਼ਮ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। -ਪੱਤਰ ਪ੍ਰੇਰਕ
Advertisement
Advertisement