ਬੇਸਬਾਲ: ਰਾਮਗੜ੍ਹੀਆ ਗਰਲਜ਼ ਕਾਲਜ ਦੀ ਟੀਮ ਨੂੰ ਚਾਂਦੀ ਦਾ ਤਗ਼ਮਾ
ਲੁਧਿਆਣਾ: ਰਾਮਗੜ੍ਹੀਆ ਗਰਲਜ਼ ਕਾਲਜ ਲੁਧਿਆਣਾ ਦੀ ਬੇਸਬਾਲ ਟੀਮ ਦੀਆਂ ਖਿਡਾਰਣਾਂ ਨਵਦੀਪ ਕੌਰ, ਸੰਦੀਪਪਾਲ, ਅਮਨਜੋਤ ਕੌਰ , ਸੋਨੀ , ਪੂਜਾ, ਤਨੂ ਤੇ ਮਨਪ੍ਰੀਤ ਕੌਰ ਨੇ 12ਵੇਂ ਫੈਡਰੇਸ਼ਨ ਕੱਪ ਬੇਸਬਾਲ ਚੈਂਪੀਅਨਸ਼ਿਪ ਫਾਰ ਮੈੱਨ ਐਂਡ ਵਿਮੈੱਨ ਵਿੱਚ ਪੰਜਾਬ ਦੀ ਟੀਮ ਵਿੱਚ ਖੇਡਿਆ। ਇਹ ਚੈਂਪੀਅਨਸ਼ਿਪ ਅਮਰਾਵਤੀ ਮਹਾਰਾਸ਼ਟਰ ਵਿੱਚ 7 ਤੋਂ 10 ਜੂਨ ਤੱਕ ਖੇਡੀ ਗਈ ਜਿਸ ਵਿੱਚ ਇਹਨਾਂ ਖਿਡਾਰਨਾਂ ਨੇ ਪੰਜਾਬ ਦੀ ਟੀਮ ਵੱਲੋਂ ਚੰਗਾ ਪ੍ਰਦਰਸ਼ਨ ਕਰਦੇ ਹੋਏ ਖੇਡ ਕੇ ਚੈਂਪੀਅਨਸ਼ਿਪ ਵਿੱਚ ਚਾਂਦੀ ਦਾ ਮੈਡਲ ਜਿੱਤ ਕੇ ਕਾਲਜ ਦਾ ਨਾਮ ਰੋਸ਼ਨ ਕੀਤਾ। ਕਾਲਜ ਪ੍ਰਿੰਸੀਪਲ ਡਾ.ਅਜੀਤ ਕੌਰ ਨੇ ਸਰੀਰਕ ਸਿੱਖਿਆ ਵਿਭਾਗ ਦੇ ਪ੍ਰੋ. ਹਰਮਨਜੋਤ ਕੌਰ ਨੂੰ ਇਸ ਪ੍ਰਾਪਤੀ ਲਈ ਵਧਾਈ ਦਿੱਤੀ। ਮੈਡਮ ਪ੍ਰਿੰਸੀਪਲ ਨੇ ਇਹਨਾਂ ਖਿਡਾਰਨਾਂ ਨੂੰ ਵਧਾਈ ਦਿੰਦੇ ਹੋਏ ਉਨ੍ਹਾਂ ਦੇ ਚੰਗੇ ਭਵਿੱਖ ਲਈ ਆਸ਼ੀਰਵਾਦ ਦਿੱਤਾ। ਕਾਲਜ ਕੌਂਸਲ ਦੇ ਪ੍ਰਧਾਨ ਰਣਜੋਧ ਸਿੰਘ ਅਤੇ ਜਨਰਲ ਸਕੱਤਰ ਗੁਰਚਰਨ ਸਿੰਘ ਲੋਟੇ ਨੇ ਵੀ ਇਸ ਪ੍ਰਾਪਤੀ ਲਈ ਵਿਦਿਆਰਥੀਆਂ ਅਤੇ ਟੀਮ ਦੇ ਕੋਚ ਸੁਖਦੇਵ ਸਿੰਘ ਔਲਖ ਨੂੰ ਵਧਾਈ ਦਿੱਤੀ। -ਖੇਤਰੀ ਪ੍ਰਤੀਨਿਧ