ਬੁੱਧ ਸਿੰਘ ਨੀਲੋਂ ਨਾਲ ਰੂਬਰੂ ਸਮਾਗਮ 29 ਨੂੰ
05:55 AM Dec 24, 2024 IST
ਪੱਤਰ ਪ੍ਰੇਰਕਦੋਰਾਹਾ, 23 ਦਸੰਬਰ
Advertisement
ਪੰਜਾਬੀ ਲਿਖਾਰੀ ਸਭਾ ਰਾਮਪੁਰ ਵੱਲੋਂ ਚਿੰਤਕ ਤੇ ਵਾਰਤਕ ਲੇਖਕ ਬੁੱਧ ਸਿੰਘ ਨੀਲੋਂ ਨਾਲ ਰੂ-ਬ-ਰੂ ਤੇ ਸਨਮਾਨ ਸਮਾਗਮ 29 ਦਸੰਬਰ ਨੂੰ ਸਵੇਰੇ 10 ਵਜੇ ਸੈਮੀਨਾਰ ਹਾਲ ਲਾਇਬ੍ਰੇਰੀ ਵਿੱਚ ਕਰਵਾਇਆ ਜਾ ਰਿਹਾ ਹੈ। ਸਭਾ ਦੇ ਪ੍ਰਧਾਨ ਅਨਿਲ ਫ਼ਤਹਿਗੜ੍ਹ ਜੱਟਾਂ ਤੇ ਜਨਰਲ ਸਕੱਤਰ ਬਲਵੰਤ ਮਾਂਗਟ ਨੇ ਦੱਸਿਆ ਕਿ ਇਸ ਸਮਾਗਮ ਦੀ ਪ੍ਰਧਾਨਗੀ ਸਾਹਿਤ ਅਕਾਦਮੀ ਪੁਰਸਕਾਰ ਪ੍ਰਾਪਤ ਨਾਵਲਕਾਰ ਮਿੱਤਰ ਸੈਨ ਮੀਤ ਕਰਨਗੇ। ਇਸ ਸਮਾਰੋਹ ਵਿੱਚ ਮੁੱਖ ਮਹਿਮਾਨ ਸਾਬਕਾ ਸਰਪੰਚ ਦਬੁਰਜੀ ਬਲਦੇਵ ਸਿੰਘ ਝੱਜ ਹੋਣਗੇ ਤੇ ਸ੍ਰੀ ਨੀਲੋਂ ਨੂੰ ‘ਨੌਰੰਗ ਸਿੰਘ ਝੱਜ ਯਾਦਗਾਰੀ ਪੁਰਸਕਾਰ-2024’ ਦਿੱਤਾ ਜਾਵੇਗਾ।
Advertisement
Advertisement