ਬੀਡੀਪੀਓ ਕੁਲਜਿੰਦਰ ਸਿੰਘ ਨੇ ਅਹੁਦਾ ਸੰਭਾਲਿਆ
05:56 AM May 16, 2025 IST
ਧਾਰੀਵਾਲ: ਇੱਥੇ ਬਲਾਕ ਵਿਕਾਸ ਅਤੇ ਪੰਚਾਇਤ ਦਫਤਰ ਧਾਰੀਵਾਲ ਵਿੱਚ ਨਵੇਂ ਆਏ ਬੀਡੀਪੀਓ ਕੁਲਜਿੰਦਰ ਸਿੰਘ ਨੇ ਅੱਜ ਆਪਣਾ ਅਹੁਦਾ ਸੰਭਾਲ ਕੇ ਦਫਤਰੀ ਕੰਮ ਸ਼ੁਰੂ ਕਰ ਦਿੱਤਾ ਹੈ। ਚਾਰਜ ਸੰਭਾਲਣ ਮਗਰੋਂ ਬੀਡੀਪੀਓ ਕੁਲਜਿੰਦਰ ਸਿੰਘ ਨੇ ਕਿਹਾ ਉਹ ਬਲਾਕ ਧਾਰੀਵਾਲ ਅਧੀਨ ਆਉਂਦੀਆਂ ਸਮੂਹ ਗਰਾਮ ਪੰਚਾਇਤਾਂ ਅਤੇ ਆਮ ਲੋਕਾਂ ਦੇ ਦਫਤਰ ਨਾਲ ਸਬੰਧਤ ਕੰਮਾਂ ਨੂੰ ਬਿਨਾ ਕਿਸੇ ਪੱਖਪਾਤ ਦੇ ਪਹਿਲ ਦੇ ਅਧਾਰ ’ਤੇ ਕਰਨ ਨੂੰ ਤਰਜੀਹ ਦੇਣਗੇ ਅਤੇ ਆਪਣੇ ਅਧਿਕਾਰ ਖੇਤਰ ਦੇ ਪਿੰਡਾਂ ਵਿੱਚ ਰੁਕੇ ਹੋਏ ਵਿਕਾਸ ਕੰਮ ਜਲਦ ਤੋਂ ਜਲਦ ਕਰਵਾਏ ਜਾਣਗੇ। -ਪੱਤਰ ਪ੍ਰੇਰਕ
Advertisement
Advertisement