ਬੀਐੱਸਐੱਨਐੱਲ ਨੇ ਸੁਵਿਧਾਵਾਂ ਬਾਰੇ ਦੱਸਿਆ
06:40 AM Apr 15, 2025 IST
ਬਲਾਚੌਰ: ਬੀਐੱਸਐੱਨਐੱਲ ਅਧਿਕਾਰੀਆਂ ਅਤੇ ਚੈਨਲ ਪਾਰਟਨਰ ਵੱਲੋਂ ਸਾਂਝੇ ਤੌਰ ’ਤੇ ਮੇਲਾ ਅੱਜ ਇੱਥੇ ਭੱਦੀ ਰੋਡ ’ਤੇ ਬਾਬਾ ਬਲਰਾਜ ਕਾਲਜ ਨੇੜੇ ਲਗਾਇਆ ਗਿਆ। ਇਸ ਦੀ ਅਗਵਾਈ ਮੀਨਾਕਸ਼ੀ ਅਰੋੜਾ (ਡੀਜੀਐੱਮ) ਅਤੇ ਅਮਰਜੀਤ ਕੁਮਾਰ (ਡੀਈਟੀ) ਨੇ ਕੀਤੀ। ਇਸ ਮੌਕੇ ਉਪਭੋਗਤਾ ਸਰਵਿਸ ਮਹੀਨੇ ਤਹਿਤ ਬੀਐੱਸਐੱਨਐੱਲ ਉਪਭੋਗਤਾਵਾਂ ਨੂੰ ਬੀਐੱਸਐੱਨਐੱਲ ਵੱਲੋਂ ਦਿੱਤੀਆਂ ਜਾਣ ਵਾਲੀਆਂ ਸੁਵਿਧਾਵਾਂ ਤੋਂ ਜਾਣੂ ਕਰਵਾਇਆ ਅਤੇ ਨਵੀਆਂ ਸਕੀਮਾਂ ਬਾਰੇ ਦੱਸਿਆ। ਇਸ ਮੌਕੇ ਇਸ ਦੇ ਨਾਲ ਹੀ ਪੁਰਾਣੇ ਉਪਭੋਗਤਾਵਾਂ ਨੂੰ ਆਉਣ ਵਾਲੀਆਂ ਸਮੱਸਿਆਵਾਂ ਦਾ ਮੌਕੇ ’ਤੇ ਹੀ ਹੱਲ ਕੀਤਾ ਗਿਆ। ਇਸ ਮੌਕੇ ਮਨਦੀਪ ਕੁਮਾਰ, ਨਛੱਤਰ ਸਿੰਘ, ਪੰਕਜ ਕੁਮਾਰ, ਸੰਦੀਪ ਸਿੰਘ, ਹਰਜੀਤ ਸਿੰਘ, ਸੰਦੀਪ ਜੋਸ਼ੀ ਤੇ ਸੁਖਜਿੰਦਰ ਕੁਮਾਰ ਬੱਗਾ ਆਦਿ ਹਾਜ਼ਰ ਸਨ। -ਪੱਤਰ ਪ੍ਰੇਰਕ
Advertisement
Advertisement