ਬਿੰਦਾਪੁਰ ਬੱਸ ਟਰਮੀਨਲ ਸ਼ੁਰੂ ਕਰਨ ਲਈ ਯਤਨ ਤੇਜ਼
03:23 AM May 07, 2025 IST
ਨਵੀਂ ਦਿੱਲੀ (ਪੱਤਰ ਪ੍ਰੇਰਕ): ਇੱਕ ਦਹਾਕੇ ਤੋਂ ਵੱਧ ਸਮੇਂ ਤੋਂ ਮੁਕੰਮਲ ਹੋਏ ਬਿੰਦਾਪੁਰ ਬੱਸ ਟਰਮੀਨਲ ਨੂੰ ਸ਼ੁਰੂ ਕਰਨ ਲਈ ਇੱਕ ਵਾਰ ਫਿਰ ਯਤਨ ਤੇਜ਼ ਹੋਣੇ ਸ਼ੁਰੂ ਹੋ ਗਏ ਹਨ। ਹਲਕਾ ਵਿਧਾਇਕ ਨੂੰ ਇਸ ਟਰਮੀਨਲ ‘ਤੇ ਬੱਸ ਸੇਵਾਵਾਂ ਸ਼ੁਰੂ ਕਰਨ ਦੀ ਆਰਡਬਲਿਊਏ ਦੀ ਮੰਗ ਬਾਰੇ ਸੂਚਿਤ ਕੀਤਾ ਗਿਆ ਹੈ। ਇਸ ਮਗਰੋਂ ਵਿਧਾਇਕ ਨੇ ਰਾਜ ਦੇ ਟਰਾਂਸਪੋਰਟ ਮੰਤਰੀ ਨੂੰ ਇੱਕ ਪੱਤਰ ਲਿਖਿਆ ਅਤੇ ਇਸ ਮਾਮਲੇ ਵਿੱਚ ਢੁਕਵੀਂ ਕਾਰਵਾਈ ਕਰਨ ਦੀ ਬੇਨਤੀ ਕੀਤੀ। ਖੇਤਰੀ ਵਿਧਾਇਕ ਨੇ ਮੰਤਰੀ ਨੂੰ ਇਸ ਟਰਮੀਨਲ ਤੋਂ ਛੇ ਰੂਟਾਂ ’ਤੇ ਬੱਸਾਂ ਚਲਾਉਣ ਦੀ ਮੰਗ ਬਾਰੇ ਜਾਣੂ ਕਰਵਾਇਆ। ਆਰਡਬਲਿਊਏ ਦਾ ਕਹਿਣਾ ਹੈ ਕਿ ਸਮੱਸਿਆ ਤੋਂ ਜਾਣੂ ਹੋਣ ਤੋਂ ਬਾਅਦ, ਖੇਤਰੀ ਸੰਸਦ ਮੈਂਬਰ ਕਮਲਜੀਤ ਸ਼ਹਿਰਾਵਤ ਨੇ ਵੀ ਇਸ ਦਾ ਨੋਟਿਸ ਲਿਆ ਹੈ। ਸਾਰੇ ਲੋਕ ਪ੍ਰਤੀਨਿਧੀਆਂ ਦੀ ਸਰਗਰਮੀ ਨੂੰ ਦੇਖ ਕੇ, ਲੋਕਾਂ ਨੂੰ ਹੁਣ ਉਮੀਦ ਹੈ ਕਿ ਇਸ ਸੁੰਨਸਾਨ ਟਰਮੀਨਲ ’ਤੇ ਬੱਸਾਂ ਚੱਲਣੀਆਂ ਸ਼ੁਰੂ ਹੋ ਜਾਣਗੀਆਂ, ਜਿਸ ਨਾਲ ਇਲਾਕੇ ਦੇ ਲੋਕਾਂ ਦੀ ਆਵਾਜਾਈ ਦੀ ਸਮੱਸਿਆ ਹੱਲ ਹੋ ਜਾਵੇਗੀ।
Advertisement
Advertisement