ਬਿੰਦਰਖ ’ਚ ਬੈਲਗੱਡੀਆਂ ਦੇ ਮੁਕਾਬਲੇ ਸੱਤ ਨੂੰ
05:27 AM Jan 03, 2025 IST
ਰੂਪਨਗਰ: ਜ਼ਿਲ੍ਹੇ ਦੇ ਘਾੜ ਇਲਾਕੇ ਅੰਦਰ ਸਥਿਤ ਪਿੰਡ ਬਿੰਦਰਖ ਦੇ ਸਮੂਹ ਵਸਨੀਕਾਂ ਵੱਲੋਂ ਬਾਬਾ ਅਮਰ ਨਾਥ ਨੂੰ ਸਮਰਪਿਤ ਬੇਲਗੱਡੀਆਂ ਦੇ ਮੁਕਾਬਲੇ ਕਰਵਾਏ ਜਾ ਰਹੇ ਹਨ। ਸਰਪੰਚ ਸੁਰਮੁੱਖ ਸਿੰਘ ਅਤੇ ਪਿੰਡ ਵਾਸੀ ਨੌਜਵਾਨ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ 7 ਜਨਵਰੀ ਨੂੰ ਸਵੇਰੇ 10 ਵਜੇ ਤੋਂ ਸ਼ਾਮ 5 ਵਜੇ ਤੱਕ ਖਿਜਰਾਬਾਦ ਵਾਲੀ ਸਾਈਡ ਸਥਿਤ ਨਦੀ ਕਿਨਾਰੇ ਬੈਲ ਗੱਡੀਆਂ ਦੀਆਂ ਦੌੜਾਂ ਕਰਵਾਈਆਂ ਜਾ ਰਹੀਆਂ ਹਨ ਅਤੇ ਬੈਲ ਗੱਡੀਆਂ ਦੇ ਦੌੜਾਕਾਂ ਤੇ ਬਲਦਾਂ ਦੇ ਸ਼ੌਕੀਨਾਂ ਵਿੱਚ ਮੁਕਾਬਲਿਆਂ ਲਈ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ। ਇਸ ਮੌਕੇ ਸਰਪੰਚ ਸੁਰਮੁੱਖ ਸਿੰਘ, ਗੁਰਪ੍ਰੀਤ ਸਿੰਘ, ਗੁਰਦੁਆਰਾ ਪ੍ਰਬੰਧਕ ਕਮੇਟੀ ਬਾਬਾ ਅਮਰ ਨਾਥ ਬਿੰਦਰਖ ਦੇ ਪ੍ਰਧਾਨ ਰਣਜੋਧ ਸਿੰਘ, ਸਾਬਕਾ ਪ੍ਰਧਾਨ ਬਲਵਿੰਦਰ ਸਿੰਘ, ਕਾਂਗਰਸੀ ਆਗੂ ਸੁਖਵਿੰਦਰ ਸਿੰਘ, ਮਨਜੀਤ ਸਿੰਘ ਮਨੀਆ, ਗੁਰਸੇਵਕ ਸਿੰਘ, ਗੁਰਮੋਹਣ ਸਿੰਘ ਤੇ ਜਥੇਦਾਰ ਸ਼ੇਰ ਸਿੰਘ ਹਾਜ਼ਰ ਸਨ। -ਪੱਤਰ ਪ੍ਰੇਰਕ
Advertisement
Advertisement