ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਬਿਸ਼ਪ ਦਾ ਟਰੰਪ ਨੂੰ ਸੰਦੇਸ਼

04:58 AM Jan 30, 2025 IST
featuredImage featuredImage

ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਆਪਣੇ ਅਹੁਦੇ ਉੱਤੇ ਬਿਰਾਜਮਾਨ ਹੋਣ ਦੇ ਪਹਿਲੇ ਦਿਨ ਵਸ਼ਿੰਗਟਨ ਸ਼ਹਿਰ ਦੇ ਨੈਸ਼ਨਲ ਕੈਥੀਡਰਲ ਵਿੱਚ ਗਏ। ਇਸ ਸਮੇਂ ਦੌਰਾਨ ਇਸ ਕੈਥੀਡਰਲ ਦੀ ਬਿਸ਼ਪ ਮੈਰੀਅਮ ਐਡਗਰ ਬਡੀ ਨੇ ਆਪਣੇ ਉਪਦੇਸ਼ ਵਿੱਚ ਰਾਸ਼ਟਰਪਤੀ ਟਰੰਪ ਨੂੰ ਇਹ ਕਿਹਾ:
“ਮਿਸਟਰ ਪ੍ਰੈਜ਼ੀਡੈਂਟ, ਮੈਨੂੰ ਆਖਿ਼ਰੀ ਅਪੀਲ ਕਰਨ ਦੀ ਇਜਾਜ਼ਤ ਦਿਉ। ਕਰੋੜਾਂ ਲੋਕਾਂ ਨੇ ਤੁਹਾਡੇ ਵਿੱਚ ਭਰੋਸਾ ਜਤਾਇਆ ਹੈ, ਤੇ ਜਿਵੇਂ ਤੁਸੀਂ ਕੱਲ੍ਹ ਕੌਮ (ਨੇਸ਼ਨ) ਨੂੰ ਦੱਸਿਆ ਸੀ ਕਿ ਤੁਸੀਂ ਪਿਆਰੇ ਰੱਬ ਦਾ ਮਿਹਰ ਭਰਿਆ ਹੱਥ ਮਹਿਸੂਸ ਕੀਤਾ ਹੈ। ਆਪਣੇ ਰੱਬ ਦੇ ਨਾਂ, ਮੈਂ ਤੁਹਾਨੂੰ ਆਪਣੇ ਦੇਸ਼ ਵਿਚਲੇ ਉਨ੍ਹਾਂ ਲੋਕਾਂ `ਤੇ ਰਹਿਮ ਕਰਨ ਦੀ ਬੇਨਤੀ ਕਰਦੀ ਹਾਂ ਜੋ ਡਰੇ ਹੋਏ ਹਨ। ਡੈਮੋਕਰੈਟਿਕ, ਰਿਪਬਲਕਿਨ ਅਤੇ ਆਜ਼ਾਦ ਪਰਿਵਾਰਾਂ ਵਿੱਚ ਗੇਅ, ਲੈਸਬੀਅਨ ਅਤੇ ਟ੍ਰਾਂਸਜੈਂਡਰ ਬੱਚੇ ਹਨ ਜਿਨ੍ਹਾਂ ਵਿੱਚੋਂ ਕੁਝ ਨੂੰ ਆਪਣੀਆਂ ਜ਼ਿੰਦਗੀਆਂ ਦਾ ਡਰ ਹੈ। ਉਹ ਲੋਕ ਜਿਹੜੇ ਸਾਡੀਆਂ ਫ਼ਸਲਾਂ ਕੱਟਦੇ/ਵੱਢਦੇ/ਚੁਗਦੇ ਹਨ ਅਤੇ ਸਾਡੇ ਦਫਤਰਾਂ ਦੀਆਂ ਬਿਲਡਿੰਗਾਂ ਸਾਫ ਕਰਦੇ ਹਨ, ਜਿਹੜੇ ਸਾਡੇ ਪੋਲਟਰੀ ਫਾਰਮਾਂ ਅਤੇ ਮੀਟ ਪੈਕਿੰਗ ਪਲਾਂਟਾਂ ਵਿੱਚ ਕੰਮ ਕਰਦੇ ਹਨ, ਜਿਹੜੇ ਸਾਡੇ ਵਲੋਂ ਰੈਸਟੋਰੈਂਟਾਂ ਵਿੱਚ ਖਾਣ ਤੋਂ ਬਾਅਦ ਭਾਂਡੇ ਧੋਂਦੇ ਹਨ ਅਤੇ ਹਸਪਤਾਲਾਂ ਵਿੱਚ ਨਾਈਟ ਸ਼ਿਫਟਾਂ ਨੂੰ ਕੰਮ ਕਰਦੇ ਹਨ - ਹੋ ਸਕਦਾ ਹੈ ਉਹ ਸਿਟੀਜ਼ਨ ਨਾ ਹੋਣ ਜਾਂ ਉਨ੍ਹਾਂ ਕੋਲ ਸਹੀ ਕਾਗਜ਼ ਨਾ ਹੋਣ ਪਰ ਬਹੁਗਿਣਤੀ ਇੰਮੀਗ੍ਰੈਂਟ ਮੁਜਰਮ ਨਹੀਂ ਹਨ। ਉਹ ਟੈਕਸ ਦਿੰਦੇ ਹਨ ਅਤੇ ਚੰਗੇ ਗੁਆਂਢੀ ਹਨ। ਉਹ ਸਾਡੀਆਂ ਚਰਚਾਂ ਅਤੇ ਮਸਜਿਦਾਂ, ਸਿਨਾਗੌਗਾਂ, ਗੁਰਦੁਆਰਿਆਂ ਅਤੇ ਮੰਦਿਰਾਂ ਦੇ ਵਿਸ਼ਵਾਸ ਕਰਨ ਵਾਲੇ ਮੈਂਬਰ ਹਨ।
ਮਿਸਟਰ ਪ੍ਰੈਜ਼ੀਡੈਂਟ, ਮੈਂ ਤੁਹਾਨੂੰ ਉਨ੍ਹਾਂ ਲੋਕਾਂ `ਤੇ ਰਹਿਮ ਕਰਨ ਦੀ ਅਪੀਲ ਕਰਦੀ ਹਾਂ ਜਿਨ੍ਹਾਂ ਦੇ ਬੱਚਿਆਂ ਨੂੰ ਡਰ ਹੈ ਕਿ ਉਨ੍ਹਾਂ ਦੇ ਮਾਪਿਆਂ ਨੂੰ ਚੁੱਕ ਲਿਆ ਜਾਵੇਗਾ, ਅਤੇ ਉਹਨਾਂ ਲੋਕਾਂ ਦੀ ਮਦਦ ਕਰਨ ਦੀ ਅਪੀਲ ਕਰਦੀ ਹਾਂ ਜਿਹੜੇ ਆਪਣੇ ਦੇਸ਼ਾਂ ਵਿੱਚ ਲੱਗੀਆਂ ਜੰਗਾਂ ਤੇ ਜ਼ੁਲਮ ਤੋਂ ਭੱਜ ਕੇ ਇੱਥੇ ਦਇਆ ਅਤੇ ਸਵਾਗਤ ਲਈ ਆਉਂਦੇ ਹਨ। ਸਾਡਾ ਰੱਬ ਸਾਨੂੰ ਸਿਖਾਉਂਦਾ ਹੈ ਕਿ ਅਸੀਂ ਅਜਨਬੀਆਂ `ਤੇ ਰਹਿਮ ਕਰੀਏ ਕਿਉਂਕਿ ਕਿਸੇ ਸਮੇਂ ਅਸੀਂ ਵੀ ਇਸ ਧਰਤੀ `ਤੇ ਅਜਨਬੀ ਸਾਂ। ਕਾਮਨਾ ਕਰਦੀ ਹਾਂ ਕਿ ਰੱਬ ਸਾਨੂੰ ਹਰ ਇਕ ਇਨਸਾਨ ਦੇ ਸਵੈਮਾਨ ਦੀ ਇੱਜ਼ਤ ਕਰਨ, ਪਿਆਰ ਨਾਲ ਇਕ ਦੂਸਰੇ ਅੱਗੇ ਸੱਚ ਬੋਲਣ, ਤੇ ਇਸ ਮੁਲਕ ਅਤੇ ਸਮੁੱਚੀ ਦੁਨੀਆ ਦੇ ਸਾਰੇ ਲੋਕਾਂ ਦੀ ਭਲਾਈ ਲਈ ਇਕ ਦੂਸਰੇ ਨਾਲ ਅਤੇ ਆਪਣੇ ਰੱਬ ਨਾਲ ਨਿਰਮਾਣਤਾ ਨਾਲ ਤੁਰਨ ਲਈ ਤਾਕਤ ਅਤੇ ਹੌਸਲਾ ਦੇਵੇ। ਅਮੀਨ।”
(ਅੰਗਰੇਜ਼ੀ ਤੋਂ ਅਨੁਵਾਦ: ਸੁਖਵੰਤ ਹੁੰਦਲ)

Advertisement

Advertisement