ਬਿਜਲੀ ਮੁਲਾਜ਼ਮਾਂ ਵੱਲੋਂ ਮੁਜ਼ਾਹਰਾ
06:00 AM Jan 08, 2025 IST
ਨਿੱਜੀ ਪੱਤਰ ਪ੍ਰੇਰਕ
ਅੰਬਾਲਾ, 7 ਜਨਵਰੀ
ਅੰਬਾਲਾ ਛਾਉਣੀ ਵਿੱਚ ਦਿਵਿਆਂਗ ਬਿਜਲੀ ਮੁਲਾਜ਼ਮ ਨੂੰ ਪਹਿਲਾਂ ਨੌਕਰੀ ਤੋਂ ਕੱਢਣ ਅਤੇ ਫਿਰ ਬਹਾਲ ਕਰ ਕੇ ਤਬਾਦਲਾ ਕਰਨ ਦਾ ਮਾਮਲਾ ਲਗਾਤਾਰ ਗਰਮਾਉਂਦਾ ਜਾ ਰਿਹਾ ਹੈ। ਐੱਚਐੱਸਈਬੀ ਵਰਕਰ ਯੂਨੀਅਨ ਦੀ ਅੰਬਾਲਾ ਕੈਂਟ ਇਕਾਈ ਵੱਲੋਂ ਮੰਗਲਵਾਰ ਨੂੰ ਦਿੱਤਾ ਧਰਨਾ ਦੂਜੇ ਪੜਾਅ ਵਿੱਚ ਦਾਖ਼ਲ ਹੋ ਗਿਆ ਹੈ। ਅੰਬਾਲਾ ਕੈਂਟ ਇਕਾਈ ਦੇ ਪ੍ਰਧਾਨ ਸਤਬੀਰ ਦੇਸਵਾਲ ਨੇ ਦੱਸਿਆ ਕਿ ਉਨ੍ਹਾਂ ਦੀ ਇਕਾਈ ਵੱਲੋਂ ਕਾਰਜਕਾਰੀ ਇੰਜਨੀਅਰ ਅੰਬਾਲਾ ਕੈਂਟ ਨੂੰ ਦਿੱਤੇ ਨੋਟਿਸ ਅਨੁਸਾਰ ਕੈਂਟ ਡਿਵੀਜ਼ਨ ਅਧੀਨ ਆਉਂਦੀਆਂ ਸਾਰੀਆਂ ਸਬ-ਯੂਨਿਟਾਂ ਵਿੱਚ ਸਵੇਰੇ 9 ਤੋਂ ਸ਼ਾਮ 5 ਵਜੇ ਤੱਕ ਕੰਮਕਾਜ ਠੱਪ ਕਰ ਕੇ ਪ੍ਰਦਰਸ਼ਨ ਕੀਤਾ ਹੈ। ਇਸ ਦੇ ਨਾਲ ਹੀ ਯੂਨੀਅਨ ਨੇ ਕਾਰਪੋਰੇਸ਼ਨ ਮੈਨੇਜਮੈਂਟ ਅਤੇ ਮਾਨਯੋਗ ਬਿਜਲੀ ਮੰਤਰੀ ਅਨਿਲ ਵਿੱਜ ਤੋਂ ਮੰਗ ਕੀਤੀ ਹੈ ਕਿ ਕਰਮਚਾਰੀ ਵਿਰੋਧੀ ਮਾਨਸਿਕਤਾ ਵਾਲੇ ਅਧਿਕਾਰੀ ਦਾ ਅੰਬਾਲਾ ਕੈਂਟ ਤੋਂ ਤੁਰੰਤ ਪ੍ਰਭਾਵ ਨਾਲ ਤਬਾਦਲਾ ਕੀਤਾ ਜਾਵੇ।
Advertisement
Advertisement