ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਬਿਜਲੀ ਟਾਵਰ ਦੀ ਲਾਈਨ ਰੋਕਣ ਲਈ ਕਿਸਾਨਾਂ ਵੱਲੋਂ ਲਾਮਬੰਦੀ

05:23 AM May 09, 2025 IST
featuredImage featuredImage
ਮੀਟਿੰਗ ਨੂੰ ਸੰਬੋਧਨ ਕਰਦਾ ਹੋਇਆ ਕਿਸਾਨ ਆਗੂ ਹਰਿੰਦਰ ਸਿੰਘ ਲਾਖਾ।
ਦਰਸ਼ਨ ਸਿੰਘ ਮਿੱਠਾ
Advertisement

ਰਾਜਪੁਰਾ, 8 ਮਈ

ਪਾਵਰਕੌਮ ਵੱਲੋਂ ਬਿਜਲੀ ਟਾਵਰਾਂ ਦੀ ਲਾਈਨ ਨੂੰ ਰੋਕਣ ਅਤੇ ਸਰਕਾਰ ਤੋਂ ਢੁੱਕਵਾਂ ਮੁਆਵਜ਼ਾ ਲੈਣ ਲਈ ਅੱਜ ਗੁਰਦੁਆਰਾ ਮੰਜੀ ਸਾਹਿਬ ਪਿੰਡ ਹਰਪਾਲਪੁਰ ਵਿਖੇ ਕਿਸਾਨਾਂ ਦੀ ਮੀਟਿੰਗ ਹਰਿੰਦਰ ਸਿੰਘ ਲਾਖਾ ਸ਼ਹੀਦ ਭਗਤ ਸਿੰਘ ਲੋਕ ਹਿੱਤ ਕਮੇਟੀ ਪੰਜਾਬ ਅਤੇ ਹੋਰ ਕਿਸਾਨ ਜਥੇਬੰਦੀਆਂ ਦੀ ਅਗਵਾਈ ਹੇਠ ਹੋਈ।

Advertisement

ਬੁਲਾਰਿਆਂ ਨੇ ਕਿਹਾ ਕਿ 220 ਕੇਵੀ ਬਿਜਲੀ ਟਾਵਰਾਂ ਦੀ ਲਾਈਨ ਜੋ ਕਿ ਪਟਿਆਲ਼ਾ ਜ਼ਿਲ੍ਹੇ ਦੇ ਪਿੰਡ ਭਟੇੜੀ ਤੋਂ ਲੈ ਕੇ ਮਹਿਮਦਪੁਰ, ਪਿੰਡ ਫ਼ਤਿਹਪੁਰ, ਮੁਹੱਬਤਪੁਰ, ਸ਼ੰਕਰਪੁਰ, ਕੌਲੀ, ਬੀੜ, ਨਰੜੂ, ਖ਼ਾਨਪੁਰ, ਕੋਹਲੇਮਾਜਰਾ, ਲੋਹਾ-ਖੇੜੀ, ਕੁੱਥਾਖੇੜੀ, ਹਰਪਾਲਪੁਰ, ਲੋਚਮਾ, ਸਾਹਲ, ਫਰੀਦਪੁਰ, ਕਬੂਲਪੁਰ, ਸੰਧਾਰਸੀ ਬਲੋਪੁਰ ਵਿੱਚੋਂ ਕੱਢੀ ਜਾ ਰਹੀ ਹੈ। ਇਹ ਟਾਵਰਾਂ ਦੀ ਲਾਈਨ ਕਿਸਾਨਾਂ ਦੁਆਰਾ ਰੋਕੀ ਗਈ ਹੈ।

ਆਗੂਆਂ ਨੇ ਕਿਹਾ ਕਿ ਪ੍ਰਸ਼ਾਸਨ ਨਾਲ ਵਾਰ-ਵਾਰ ਮੀਟਿੰਗਾਂ ਕੀਤੀਆਂ ਗਈਆਂ ਹਨ ਪਰ ਫਿਰ ਵੀ ਉਨ੍ਹਾਂ ਨੂੰ ਐਕੁਆਇਰ ਕੀਤੀ ਜਾ ਰਹੀ ਜ਼ਮੀਨ ਦਾ ਢੁੱਕਵਾਂ ਮੁਆਵਜ਼ਾ ਨਹੀਂ ਮਿਲਿਆ ਹੈ। ਉਨ੍ਹਾਂ ਕਿਹਾ ਕਿ ਜਦੋਂ ਤੱਕ ਪ੍ਰਸ਼ਾਸਨ ਉਨ੍ਹਾਂ ਨੂੰ ਢੁੱਕਵੇਂ ਮੁਆਵਜ਼ੇ ਦੀ ਵਿਵਸਥਾ ਨਹੀਂ ਕਰਦਾ ਉਦੋਂ ਤੱਕ ਉਹ ਸੰਘਰਸ਼ ਕਰਦੇ ਰਹਿਣਗੇ। ਮੀਟਿੰਗ ਵਿਚ ਗੁਰਵਿੰਦਰ ਸਿੰਘ ਭੰਗੂ,ਹਰਿੰਦਰ ਸਿੰਘ ਲਾਖਾ, ਗੁਰਜਿੰਦਰ ਸਿੰਘ, ਗੁਰਸੇਵਕ ਸੰਧਾਰਸੀ, ਭੁਪਿੰਦਰ ਗਦੇਪੁਰ, ਸੁਖਵੰਤ ਸਿੰਘ, ਬਖ਼ਸ਼ੀਸ਼ ਸਿੰਘ, ਭਜਨ ਸਿੰਘ ਲੋਹਾ ਖੇੜੀ, ਗੁਰਜੰਟ ਬੀੜ ਕੌਲੀ, ਅਵਤਾਰ ਮਰਦਾਂਪੁਰ, ਪੁਸ਼ਪਾ ਰਾਣੀ, ਨਰਿੰਦਰ ਕੌਰ ਅਤੇ ਰਮਨ ਕੌਰ ਨੇ ਸੰਬੋਧਨ ਕੀਤਾ ਹੈ।

 

Advertisement