ਬਿਜਲੀ ਕਾਮਿਆਂ ਵੱਲੋਂ 12 ਘੰਟੇ ਕੰਮ ਦੇ ਪ੍ਰਸਤਾਵ ਦਾ ਵਿਰੋਧ
05:41 AM May 26, 2025 IST
ਨਿੱਜੀ ਪੱਤਰ ਪ੍ਰੇਰਕ
ਬਠਿੰਡਾ, 25 ਮਈ
ਬਿਜਲੀ ਵਿਭਾਗ ਦੇ ਜਥੇਬੰਦਕ ਕਾਮਿਆਂ ਨੇ ਪਾਵਰਕੌਮ ਮੈਨੇਜਮੈਂਟ ’ਤੇ ਕਾਮਿਆਂ ਕੋਲੋਂ ਕਥਿਤ ਤੌਰ ’ਤੇ 12 ਘੰਟੇ ਕੰਮ ਕਰਵਾਉਣ ਬਾਰੇ ਪੱਤਰ ਜਾਰੀ ਕਰਨ ਦਾ ਦੋਸ਼ ਲਾਉਂਦਿਆਂ, ਇਸ ਪੱਤਰ ਨੂੰ ਫੌਰੀ ਰੱਦ ਕਰਨ ਦੀ ਮੰਗ ਕੀਤੀ ਹੈ। ਪੀਐਸਪੀਸੀਐਲ ਅਤੇ ਪੀਐਸਟੀਸੀਐਲ ਕੰਟਰੈਕਚੂਅਲ ਵਰਕਰਜ਼ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਨ ਗੁਰਵਿੰਦਰ ਸਿੰਘ ਪੰਨੂ ਅਤੇ ਜਨਰਲ ਸਕੱਤਰ ਹਰਜੀਤ ਸਿੰਘ ਨੇ ਦੋਸ਼ ਲਾਇਆ ਕਿ ਪਾਵਰਕੌਮ ਮੈਨੇਜਮੈਂਟ ਵੱਲੋਂ ਇੱਕ ਪੱਤਰ ਜਾਰੀ ਕਰਕੇ ਬਿਜਲੀ ਕਾਮਿਆਂ ਕੋਲੋਂ 12 ਘੰਟੇ ਕੰਮ ਲੈਣ ਲਈ ਹੁਕਮ ਜਾਰੀ ਕੀਤਾ ਗਿਆ ਹੈ। ਉਨ੍ਹਾਂ ਇਸ ਕਵਾਇਦ ਦੀ ਨਿਖੇਧੀ ਕਰਦਿਆਂ, ਜਾਰੀ ਚਿੱਠੀ ਫੌਰੀ ਰੱਦ ਕਰਨ ਦੀ ਮੰਗ ਕੀਤੀ। ਇਸ ਦੇ ਨਾਲ ਹੀ ਜਥੇਬੰਦੀ ਨੇ ਸਮੂਹ ਬਿਜਲੀ ਕਾਮਿਆਂ ਨੂੰ ਅਪੀਲ ਕੀਤੀ ਹੈ ਕਿ ਉਹ 8 ਘੰਟੇ ਹੀ ਕੰਮ ਕਰਨ ਅਤੇ ਵਾਧੂ ਡਿਊਟੀ ਨਾ ਕੀਤੀ ਜਾਵੇ।
Advertisement
Advertisement