ਬਿਜਲੀ ਕਰ ਤੋਂ ਛੋਟ ਦੇਣ ਸਬੰਧੀ ਯੋਗਤਾ ਸਰਟੀਫਿਕੇਟ ਵੰਡੇ
04:00 AM Jun 01, 2025 IST
ਪੱਤਰ ਪ੍ਰੇਰਕ
Advertisement
ਮਾਨਸਾ, 31 ਮਈ
ਜ਼ਿਲ੍ਹਾ ਉਦਯੋਗ ਕੇਂਦਰ ਮਾਨਸਾ ਵੱਲੋਂ ਮੈਸਰਜ਼ ਅੰਬੇ ਫੂਡਜ਼ ਅਤੇ ਸ੍ਰੀ ਗਨੇਸ਼ ਬਾਇਊਫਿਊਲਜ਼ ਇੰਡਸਟਰੀਜ਼, ਮਾਨਸਾ ਨੂੰ ਆਈ.ਬੀ.ਡੀ. ਪਾਲਿਸੀ-2022 ਦੇ ਅਧੀਨ ਬਿਜਲੀ ਕਰ ਤੋਂ ਛੋਟ ਦੇਣ ਸਬੰਧੀ ਯੋਗਤਾ ਸਰਟੀਫਿਕੇਟਾਂ ਦੀ ਵੰਡ ਕੀਤੀ ਗਈ। ਵਿਭਾਗ ਦੇ ਜਨਰਲ ਮੈਨੇਜਰ ਸੁਤੰਤਰਜੋਤ ਸਿੰਘ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਉਦਯੋਗਾਂ ਨੂੰ ਪ੍ਰਫੁੱਲਤ ਕਰਨ ਲਈ ਕਈ ਸੁਵਿਧਾਵਾਂ ਅਤੇ ਪ੍ਰੋਤਸਾਹਨ ਦਿੱਤੇ ਜਾ ਰਹੇ ਹਨ, ਜਿਨ੍ਹਾਂ ਦਾ ਉਦਯੋਗਪਤੀਆਂ ਨੂੰ ਵੱਧ ਤੋਂ ਵੱਧ ਲਾਭ ਉਠਾਉਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਇਸ ਸਬੰਧੀ ਜਾਣਕਾਰੀ ਲਈ ਜ਼ਿਲ੍ਹਾ ਉਦਯੋਗ ਕੇਂਦਰ ਮਾਨਸਾ ਵਿੱਚ ਸੰਪਰਕ ਕੀਤਾ ਜਾ ਸਕਦਾ ਹੈ। ਇਸ ਮੌਕੇ ਪਰਮਿੰਦਰ ਸਿੰਘ ਅਤੇ ਰਾਹੁਲ ਗਰਗ ਵੀ ਮੌਜੂਦ ਸਨ।
Advertisement
Advertisement