ਬਾਲ ਮਜ਼ਦੂਰੀ, ਭਿੱਖਿਆ ਰੋਕੂ ਟਾਸਕ ਫੋਰਸ ਨੇ ਚੈਕਿੰਗ ਕੀਤੀ
05:03 AM Jun 19, 2025 IST
ਤਰਨ ਤਾਰਨ: ਬਾਲ ਮਜ਼ਦੂਰੀ ਅਤੇ ਬਾਲ ਭਿੱਖਿਆ ਦੀ ਰੋਕਥਾਮ ਲਈ ਜ਼ਿਲ੍ਹਾ ਟਾਸਕ ਫੋਰਸ ਵੱਲੋਂ ਸ਼ਹਿਰ ਅੰਦਰ ਚੈਕਿੰਗ ਕੀਤੀ ਗਈ| ਜ਼ਿਲ੍ਹਾ ਬਾਲ ਸੁਰੱਖਿਆ ਅਧਿਕਾਰੀ ਰਾਜੇਸ਼ ਕੁਮਾਰ ਦੀ ਅਗਵਾਈ ਵਿੱਚ ਕੀਤੀ ਚੈਕਿੰਗ ਵਿੱਚ ਦੋ ਬਾਲ ਮਜ਼ਦੂਰਾਂ ਨੂੰ ਬਚਾਅ ਕੇ ਉਨ੍ਹਾਂ ਦੇ ਮਾਪਿਆਂ ਦੇ ਹਵਾਲੇ ਕਰ ਕੇ ਸਕੂਲਾਂ ਵਿੱਚ ਦਾਖ਼ਲ ਕਰਵਾਉਣ ਦੀ ਪ੍ਰੇਰਣਾ ਦਿੱਤੀ ਗਈ| ਚੈਕਿੰਗ ਕਰਨ ਵਾਲੀ ਇਸ ਟੀਮ ਵਿੱਚ ਲੇਬਰ ਇੰਸਪੈਕਟਰ ਉਪਕਾਰ ਸਿੰਘ, ਲੀਗਲ ਅਧਿਕਾਰੀ ਨੇਹਾ ਨਈਅਰ ਅਤੇ ਕੌਂਸਲਰ ਪ੍ਰਦੀਪ ਕੁਮਾਰ ਸਮੇਤ ਥਾਣਾ ਸਿਟੀ ਦੇ ਪੁਲੀਸ ਮੁਲਾਜ਼ਮ ਸ਼ਾਮਲ ਹੋਏ| ਟੀਮ ਨੇ ਸ਼ਹਿਰ ਦੇ ਵੱਖ ਵੱਖ ਹਿੱਸਿਆਂ ਦੀਆਂ ਦੁਕਾਨਾਂ ਅਤੇ ਕਾਰੋਬਾਰੀ ਅਦਾਰਿਆਂ ਦੀ ਚੈਕਿੰਗ ਕੀਤੀ| - ਪੱਤਰ ਪ੍ਰੇਰਕ
Advertisement
Advertisement