ਬਾਲ ਭਵਨ ਨੂੰ ਲੋੜੀਂਦਾ ਸਾਮਾਨ ਮੁਹੱਈਆ ਕਰਾਵਾਂਗੇ: ਅੱਕਾਂਵਾਲੀ
05:13 AM Jun 20, 2025 IST
ਮਾਨਸਾ: ਗਰੀਨ ਲੈਂਡ ਟਰੀ ਕੇਅਰ ਸੁਸਾਇਟੀ ਮਾਨਸਾ ਦੇ ਸੱਦੇ ’ਤੇ ਜ਼ਿਲ੍ਹਾ ਯੋਜਨਾ ਬੋਰਡ ਮਾਨਸਾ ਦੇ ਚੇਅਰਮੈਨ ਚਰਨਜੀਤ ਸਿੰਘ ਅੱਕਾਂਵਾਲੀ ਨੇ ਬਾਲ ਭਵਨ ਦਾ ਦੌਰਾ ਕਰ ਕੇ ਉਥੋਂ ਦੇ ਲੋੜੀਂਦੇ ਸਾਜ਼ੋ-ਸਮਾਨ, ਪੌਦਿਆਂ ਦੀ ਦੇਖਭਾਲ ਅਤੇ ਬਾਲ ਭਵਨ ਨੂੰ ਨਵੀਂ ਦਿੱਖ ਦੇਣ ਦਾ ਵਾਅਦਾ ਕੀਤਾ। ਉਨ੍ਹਾਂ ਨੇ ਬਾਲ ਭਵਨ ਦੇ ਵਿਹੜੇ ਵਿਚ ਆਪਣੇ ਹੱਥੀ ਕੁੱਝ ਫੁੱਲਦਾਰ ਪੌਦੇ ਵੀ ਲਾਏ। ਉਨ੍ਹਾਂ ਕਿਹਾ ਕਿ ਸੁਸਾਇਟੀ ਦਾ ਇਹ ਚੰਗਾ ਉਦਮ ਹੈ ਕਿ ਉਹ ਬਾਲ ਭਵਨ ਦੀ ਸਾਂਭ-ਸੰਭਾਲ ਕਰ ਰਹੀ ਹੈ।
ਉਨ੍ਹਾਂ ਕਿਹਾ ਕਿ ਬਾਲ ਭਵਨ ਨੂੰ ਬਾਲ ਭਵਨ ਬਣਾ ਕੇ ਰੱਖਣ ਵਿਚ ਕੋਈ ਕਸਰ ਨਹੀਂ ਛੱਡੀ ਜਾਵੇਗੀ ਅਤੇ ਇੱਥੇ ਲੋੜੀਂਦਾ ਸਮਾਨ ਲਾਈਟਾਂ, ਬੈਂਚ, ਮਸ਼ੀਨਾਂ ਆਦਿ ਜਲਦੀ ਉਪਲਬੱਧ ਕਰਵਾ ਦਿੱਤੀਆਂ ਜਾਣਗੀਆਂ। ਇਸ ਮੌਕੇ ਐਡਵੋਕੇਟ ਈਸ਼ਵਰ ਦਾਸ, ਚਿਮਨ ਲਾਲ, ਸੁਨੀਲ ਕੁਮਾਰ, ਮਨਜੀਤ ਸਿੰਘ, ਭੋਲਾ ਸਿੰਘ, ਕਮਲਜੀਤ ਸਿੰਘ, ਅਮਰਜੀਤ ਸ਼ਰਮਾ, ਧਰਮਿੰਦਰਪਾਲ ਰਾਣਾ, ਰੇਸ਼ਮ ਸਿੰਘ, ਰਣਜੀਤ ਕੁਮਾਰ, ਸੁਸ਼ਾਂਤ ਰਾਜਪੂਤ, ਅਮਨਦੀਪ ਕੁਮਾਰ, ਗੁਰਮੀਤ ਸਿੰਘ ਵੀ ਮੌਜੂਦ ਸਨ। -ਪੱਤਰ ਪ੍ਰੇਰਕ
Advertisement
Advertisement