ਬਾਲ ਘਰ ਧਾਮ ਤਲਵੰਡੀ ਖੁਰਦ ਵਿੱਚ ਧੀਆਂ ਦੀ ਲੋਹੜੀ 5 ਨੂੰ
ਸਵਾਮੀ ਗੰਗਾ ਨੰਦ ਭੂਰੀ ਵਾਲੇ ਇੰਟਰਨੈਸ਼ਨਲ ਫਾਊਂਡੇਸ਼ਨ ਧਾਮ ਤਲਵੰਡੀ ਖੁਰਦ ਵੱਲੋਂ ਸਵਾਮੀ ਸ਼ੰਕਰਾ ਨੰਦ ਭੂਰੀ ਵਾਲਿਆਂ ਦੀ ਸਰਪ੍ਰਸਤੀ ਹੇਠ 5 ਜਨਵਰੀ ਨੂੰ 21 ਨਵ-ਜੰਮੀਆਂ ਬਾਲੜੀਆਂ ਦੀ ਲੋਹੜੀ ਪਾ ਕੇ ਇਨ੍ਹਾਂ ਨੂੰ ਬਾਲ ਘਰ ਦੇ ਪਰਿਵਾਰ ਵਿੱਚ ਸਨਮਾਨਿਆ ਜਾਵੇਗਾ। ਫਾਊਂਡੇਸ਼ਨ ਦੀ ਪ੍ਰਧਾਨ ਜਸਬੀਰ ਕੌਰ ਤੇ ਸਕੱਤਰ ਕੁਲਦੀਪ ਸਿੰਘ ਮਾਨ ਨੇ ਦੱਸਿਆ ਕਿ ਸਵਾਮੀ ਸ਼ੰਕਰਾ ਨੰਦ ਭੂਰੀ ਵਾਲਿਆਂ ਦੀ ਦੇਖ-ਰੇਖ ਹੇਠ ਇਸ ਅਦਾਰੇ ਵਿੱਚ ਦਹਾਕਿਆਂ ਤੋਂ ਨਵਜੰਮੇ ਬੱਚੇ ਪਹੁੰਚ ਰਹੇ ਹਨ ਜਿਨ੍ਹਾਂ ’ਚ ਵੱਡੀ ਗਿਣਤੀ ਲੜਕੀਆਂ ਸ਼ਾਮਲ ਹੁੰਦੀਆਂ ਹਨ। ਇਨ੍ਹਾਂ ਲੜਕੀਆਂ ਨੂੰ ਬਾਲ ਘਰ ਵਿੱਚ ਪਰਿਵਾਰ ਵਾਂਗ ਪਿਆਰ ਤੇ ਸਨੇਹ ਦਿੱਤਾ ਜਾਂਦਾ ਹੈ।
ਉਨ੍ਹਾਂ ਦੱਸਿਆ ਕਿ ਬਾਲ ਘਰ ਦੇ ਕਈ ਬੱਚੇ ਪੜ੍ਹ-ਲਿਖ ਕੇ ਉੱਚ ਅਹੁਦਿਆਂ ’ਤੇ ਵਿਰਾਜਮਾਨ ਹੋਏ ਹਨ। 5 ਜਨਵਰੀ ਨੂੰ ਇਥੇ ਧੀਆਂ ਦੀ ਲੋੜੀ ਮੇਲੇ ਵਿੱਚ ਸੁਆਮੀ ਸ਼ੰਕਰਾ ਨੰਦ ਭੂਰੀ ਵਾਲੇ ਅਤੇ ਉੱਚ ਪ੍ਰਸ਼ਾਸਨਿਕ ਅਧਿਕਾਰੀ ਸ਼ਮੂਲੀਅਤ ਕਰਨਗੇ। ਪੁਰਾਤਨ ਰੀਤੀ ਰਿਵਾਜ਼ਾਂ ਅਨੁਸਾਰ ਲੋੜੀ ਦੀ ਸਫ਼ਲਤਾ ਲਈ ਬਾਲ ਘਰ ਦੇ ਪ੍ਰਬੰਧਕੀ ਪ੍ਰਧਾਨ ਜਸਬੀਰ ਕੌਰ ਵੱਲੋਂ ਪੁਖਤਾ ਪ੍ਰਬੰਧ ਕੀਤੇ ਗਏ ਹਨ। ਇਸ ਮੌਕੇ ਹੋਰਨਾਂ ਤੋਂ ਇਲਾਵਾ ਮਨਿੰਦਰ ਸਿੰਘ ਤੂਰ, ਅੰਮ੍ਰਿਤਪਾਲ ਸਿੰਘ, ਮਨਪ੍ਰੀਤ ਕੌਰ, ਰਵਿੰਦਰ ਕੌਰ, ਨੀਲਮਪ੍ਰੀਤ ਕੌਰ, ਅਮਨ ਸਵੱਦੀ ਤੇ ਹੋਰ ਹਾਜ਼ਰ ਸਨ।